ਸਕਾਟਲੈਂਡ ''ਚ ਖੋਦਾਈ ਦੌਰਾਨ ਮਿਲੇ 700 ਸਾਲ ਪੁਰਾਣੇ ਮਨੁੱਖੀ ਪਿੰਜਰ

07/17/2020 5:00:28 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਐਡਿਨਬਰਾ ਵਿੱਚ ਟਰਾਮ ਦੇ ਵਿਸਥਾਰ ਦੇ ਸੰਬੰਧ ਵਿੱਚ ਹੋ ਰਹੀ ਖੋਦਾਈ ਦੌਰਾਨ 700 ਸਾਲ ਪੁਰਾਣੇ ਮਨੁੱਖੀ ਅਵਸੇਸ਼ ਮਿਲੇ ਹਨ। ਪੁਰਾਤੱਤਵ-ਵਿਗਿਆਨੀਆਂ ਨੇ ਦੱਖਣੀ ਲੀਥ ਪੈਰਿਸ਼ ਚਰਚ ਦੇ ਬਾਹਰ 1300 ਅਤੇ 1650 ਦੇ ਮੱਧਯੁਗੀ ਕਬਰਾਂ ਵਿੱਚ ਹੁਣ ਤੱਕ ਦਸ ਲਾਸ਼ਾਂ ਲੱਭੀਆਂ ਹਨ। 

PunjabKesari

ਜਾਂਚ ਅਤੇ ਵਿਸ਼ਲੇਸ਼ਣ ਵਿਭਾਗ ਇਸ ਨਾਲ ਮੱਧਯੁਗੀ ਲੀਥ ਦੇ ਲੋਕਾਂ ਦੀ ਸ਼ੁਰੂਆਤ, ਸਿਹਤ, ਬਿਮਾਰੀਆਂ ਅਤੇ ਖੁਰਾਕ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕੌਂਸਲ ਦੇ ਪੁਰਾਤੱਤਵ-ਵਿਗਿਆਨੀ ਜੌਹਨ ਲੌਸਨ ਨੇ ਕਿਹਾ ਕਿ “ਇਤਿਹਾਸਕ ਬੰਦਰਗਾਹ ਅਤੇ ਲੀਥ ਕਸਬਾ ਸਕਾਟਲੈਂਡ ਦੇ ਸਭ ਤੋਂ ਮਹੱਤਵਪੂਰਣ ਸ਼ਹਿਰੀ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਹੈ ਜੋ ਕਿ 900 ਸਾਲਾਂ ਤੋਂ ਪਹਿਲਾਂ ਦੇ ਜੀਵਨ ਦੇ ਸਬੂਤ ਹਨ।ਇਹਨਾਂ ਨਾਲ ਉਸ ਸਮੇਂ ਦੇ ਲੋਕਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- ਕੁਲਭੂਸ਼ਣ ਜਾਧਵ ਲਈ ਪਾਕਿ ਵੱਲੋਂ ਭਾਰਤ ਨੂੰ ਤੀਜੀ ਕੌਂਸਲਰ ਐਕਸੈਸ ਦੀ ਪੇਸ਼ਕਸ਼


Vandana

Content Editor

Related News