ਸਕਾਟਲੈਂਡ ਦੇ ਸੱਭਿਆਚਾਰਕ ਕੇਂਦਰਾਂ ਨੂੰ ਦਿੱਤੀ ਗਈ ਸਰਕਾਰ ਵੱਲੋਂ ਮਿਲੀਅਨਾਂ ਪੌਂਡ ਦੀ ਵਿੱਤੀ ਸਹਾਇਤਾ

01/17/2021 1:05:21 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਆਰਥਿਕਤਾ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਇੱਥੋਂ ਦੇ ਪ੍ਰਮੁੱਖ ਸੱਭਿਆਚਾਰਕ ਸਥਾਨਾਂ ਦਾ ਬਹੁਤ ਮਹੱਤਵ ਹੈ ਪਰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਹ ਸਥਾਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਇਹਨਾਂ ਕੇਂਦਰਾਂ ਨੂੰ ਵਿੱਤੀ ਮੰਦੀ ਚੋਂ ਉਭਾਰਨ ਲਈ ਸਕਾਟਲੈਂਡ ਦੇ ਪੰਜ ਸਭ ਤੋਂ ਪ੍ਰਮੁੱਖ ਸੱਭਿਆਚਾਰਕ ਸਥਾਨ ਸਕਾਟਿਸ਼ ਸਰਕਾਰ ਤੋਂ ਪ੍ਰਾਪਤ 3 ਮਿਲੀਅਨ ਪੌਂਡ ਦੇ ਬਚਾਅ ਪੈਕੇਜ ਨੂੰ ਸਾਂਝਾ ਕਰਨ ਵਾਲੇ ਹਨ। 

ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : ਚੀਨ 'ਚ ਆਈਸਕ੍ਰੀਮ 'ਚੋਂ ਮਿਲਿਆ ਕੋਰੋਨਾ ਵਾਇਰਸ, 4,836 ਬਕਸੇ ਸੰਕ੍ਰਮਿਤ

ਸਕਾਟਿਸ਼ ਸਰਕਾਰ ਅਨੁਸਾਰ ਇਹ ਸਹਾਇਤਾ ਰਾਸ਼ੀ ਐਡਿਨਬਰਾ ਵਿੱਚ ਕਿੰਗਜ਼ ਐਂਡ ਫੈਸਟੀਵਲ ਥੀਏਟਰ, ਇਨਵਰਨੇਸ ਵਿੱਚ ਈਡਨ ਕੋਰਟ, ਅਬਰਡੀਨ ਦੇ ਮਿਊਜ਼ਿਕ ਹਾਲ, ਲੇਮਨ ਟਰੀ ਅਤੇ ਮੇਜਸਟੀ ਥੀਏਟਰ ਸਥਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ। ਇਹਨਾਂ ਕੇਂਦਰਾਂ ਨੂੰ ਨਵੇਂ 185 ਮਿਲੀਅਨ ਪੌਂਡ ਦੇ ਮਹਾਮਾਰੀ ਸਹਾਇਤਾ ਪੈਕੇਜ ਤੋਂ ਲਾਭ ਪ੍ਰਾਪਤ ਕਰਨ ਵਾਲੇ ਦੇਸ਼ ਦੇ ਪਹਿਲੇ ਕੇਂਦਰ ਮੰਨਿਆ ਜਾਂਦਾ ਹੈ। ਇਹਨਾਂ ਕੇਂਦਰਾਂ ਵਿੱਚੋਂ ਈਡਨ ਕੋਰਟ, ਜਿਸ ਨੇ ਪਹਿਲਾਂ ਸਰਕਾਰੀ ਫੰਡਿੰਗ ਵਿੱਚੋਂ 1.27 ਮਿਲੀਅਨ ਪੌਂਡ ਦੀ ਰਾਸ਼ੀ ਪ੍ਰਾਪਤ ਕੀਤੀ ਸੀ, ਨੂੰ ਹੋਰ 8 ਲੱਖ ਪੌਂਡ ਦੀ ਵੰਡ ਕੀਤੀ ਗਈ ਹੈ ਅਤੇ ਅਬਰਡੀਨ ਦੇ ਪਰਫਾਰਮਿੰਗ ਹਾਲ, ਜੋ ਕਿ ਤਿੰਨ ਸਿਟੀ ਸੈਂਟਰ ਥਾਵਾਂ 'ਤੇ ਚੱਲਦਾ ਹੈ, ਨੂੰ 1.4 ਮਿਲੀਅਨ ਪੌਂਡ ਦਿੱਤੇ ਗਏ ਹਨ।ਜਦਕਿ ਕੈਪੀਟਲ ਥੀਏਟਰਸ ਟਰੱਸਟ, ਜੋ ਕਿ ਐਡਿਨਬਰਾ ਦੇ ਦੋ ਕੇਂਦਰ ਚਲਾਉਂਦਾ ਹੈ, ਨੂੰ 800,000 ਪੌਂਡ ਪ੍ਰਾਪਤ ਹੋਏ ਹਨ। ਸਕਾਟਿਸ਼ ਸਭਿਆਚਾਰ ਦੀ ਸਕੱਤਰ ਫਿਓਨਾ ਹਿਸਲੋਪ ਅਨੁਸਾਰ ਇਹ ਫੰਡਿੰਗ ਸਕਾਟਲੈਂਡ ਦੀਆਂ ਤਿੰਨ ਮਹੱਤਵਪੂਰਨ ਸੁਤੰਤਰ ਕਲਾ ਚੈਰੀਟੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਦੇ ਨਾਲ ਨੌਕਰੀਆਂ ਨੂੰ ਵੀ ਸੁਰੱਖਿਅਤ ਕਰੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News