ਗਲਾਸਗੋ ਸਥਿਤ ਐੱਨ ਐੱਚ ਐੱਸ ਲੂਈਸਾ ਜੌਰਡਨ ਇਸ ਮਹੀਨੇ ਹੋਵੇਗਾ ਬੰਦ
Friday, Mar 19, 2021 - 02:54 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਬਣਾਏ ਗਏ ਇੱਕ ਵੱਡੇ ਅਸਥਾਈ ਟੀਕਾਕਰਨ ਕੇਂਦਰ ਐੱਨ ਐੱਚ ਐੱਸ ਲੂਈਸਾ ਜੌਰਡਨ ਨੂੰ ਇਸ ਮਹੀਨੇ ਬੰਦ ਕੀਤਾ ਜਾ ਰਿਹਾ ਹੈ। ਸਿਹਤ ਸਕੱਤਰ ਜੀਨ ਫ੍ਰੀਮੈਨ ਅਨੁਸਾਰ ਇਸ ਕੇਂਦਰ ਨੂੰ 31 ਮਾਰਚ ਨੂੰ ਬੰਦ ਕਰਕੇ ਐਸ ਐਸ ਈ ਹਾਈਡ੍ਰੋ ਵਿੱਚ ਤਬਦੀਲ ਕੀਤਾ ਜਾਵੇਗਾ।
ਸਕਾਟਲੈਂਡ ਦੀ ਸਰਕਾਰ ਨੇ ਦੱਸਿਆ ਕਿ ਲੂਈਸਾ ਜਾਰਡਨ ਵਿਖੇ ਐਨ ਐਚ ਐਸ ਸਟਾਫ ਆਪਣੇ ਖੁਦ ਦੇ ਸਿਹਤ ਬੋਰਡਾਂ ਵਿੱਚ ਵਾਪਸ ਆ ਜਾਵੇਗਾ ਅਤੇ ਐਸ ਐਸ ਈ ਹਾਈਡ੍ਰੋ ਵਿਖੇ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕਰੇਗਾ। ਜਦਕਿ ਜੌਰਡਨ ਜੋ ਕਿ ਇੱਕ ਸਕਾਟਿਸ਼ ਈਵੈਂਟਸ ਕੈਂਪਸ ਹੈ, ਨੂੰ ਕਾਰਜਕਾਰੀ ਸਮਾਗਮਾਂ ਅਤੇ ਕਾਨਫਰੰਸ ਸੈਂਟਰ ਵਿੱਚ ਵਾਪਸ ਤਬਦੀਲ ਕਰ ਦਿੱਤਾ ਜਾਵੇਗਾ, ਜਿਸ ਵਿੱਚ ਸੀ ਓ ਪੀ 26 ਦੀ ਮੇਜ਼ਬਾਨੀ ਦੀ ਤਿਆਰੀ ਵੀ ਸ਼ਾਮਿਲ ਹੈ। ਇਸ ਕੇਂਦਰ 'ਚ 31 ਮਾਰਚ ਤੱਕ ਹਸਪਤਾਲ ਵਿਚਲੇ ਸਟਾਫ ਦੁਆਰਾ 32,000 ਤੋਂ ਵੱਧ ਬਾਹਰੀ ਮਰੀਜ਼ਾਂ ਦਾ ਜਾਂਚ ਕਾਰਜ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਭਾਰਤ ਨਾਲ ਆਵਾਜਾਈ ਬਹਾਲ ਕਰਨ ਲਈ ਤਿਆਰ ਨੇਪਾਲ, ਰੱਖੀ ਇਹ ਸ਼ਰਤ
ਇਸ ਦੇ ਇਲਾਵਾ ਇਸ ਕੇਂਦਰ ਨੇ 6,900 ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਨਾਲ ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿੱਚ ਲੱਗਭਗ 175,000 ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਹੈ। ਇਸ ਦੇ ਐਸ ਐਸ ਈ ਹਾਈਡ੍ਰੋ ਵਿਖੇ ਤਬਦੀਲ ਹੋ ਜਾਣ 'ਤੇ ਕੇਂਦਰ ਰੋਜ਼ਾਨਾ ਘੱਟੋ ਘੱਟ 4,000 ਟੀਕੇ ਲਗਾਉਣ ਦੀ ਯੋਗਤਾ ਨੂੰ ਜਾਰੀ ਰੱਖੇਗਾ, ਜਿਸ ਦੀ ਸਮਰੱਥਾ 10,000 ਤੱਕ ਹੋਵੇਗੀ।