ਸਕਾਟਲੈਂਡ: ਅਨਸ ਸਰਵਰ ਕਰਨਗੇ ਬੱਸ ਰਾਹੀਂ ਆਪਣੀ ਚੋਣ ਮੁਹਿੰਮ ਦਾ ਪ੍ਰਚਾਰ

03/27/2021 2:44:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੋ ਰਿਹਾ ਹੈ। ਇਥੇ ਲੇਬਰ ਪਾਰਟੀ ਦੀ ਸਥਿਤੀ ਨੂੰ ਮਜਬੂਤ ਕਰਨ ਲਈ ਪਾਰਟੀ ਦੇ ਨਵੇਂ ਚੁਣੇ ਨੇਤਾ ਅਨਸ ਸਰਵਰ ਹਰ ਸੰਭਵ ਯਤਨ ਕਰ ਰਹੇ ਹਨ। ਚੋਣ ਸਰਗਰਮੀਆਂ ਦੇ ਸੰਬੰਧ ਵਿੱਚ ਸਕਾਟਿਸ਼ ਲੇਬਰ ਲੀਡਰ ਅਨਸ ਸਰਵਰ ਨੇ ਗਲਾਸਗੋ ਵਿੱਚ ਆਪਣੀ ਚੋਣ ਬੱਸ ਦਾ ਉਦਘਾਟਨ ਕੀਤਾ ਹੈ, ਜਿਸ ਦੀ ਵਰਤੋਂ ਉਹ ਚੋਣ ਮੁਹਿੰਮ ਵਿੱਚ ਕਰਨਗੇ।

ਕੋਰੋਨਾ ਮਹਾਮਾਰੀ ਦੌਰਾਨ ਬੱਸ ਦੀ ਵਰਤੋਂ ਸਰਵਰ ਦੀ ਚੋਣ ਮੁਹਿੰਮ ਲਈ ਸੁਰੱਖਿਅਤ ਹੈ ਅਤੇ ਇਸ ਵਿੱਚ ਸਿਰਫ਼ ਪੰਜ ਮੈਂਬਰਾਂ ਦੀ ਇੱਕ ਛੋਟੀ ਟੀਮ ਹੀ ਯਾਤਰਾ ਕਰੇਗੀ। ਇਸਦੇ ਇਲਾਵਾ ਯਾਤਰਾ ਵੇਲੇ ਸੁਰੱਖਿਆ ਦੇ ਮੱਦੇਨਜ਼ਰ ਨਿਯਮਤ ਤੌਰ 'ਤੇ ਕੋਵਿਡ ਟੈਸਟ ਵੀ ਹੁੰਦੇ ਰਹਿਣਗੇ। ਸ਼ੁਰੂਆਤੀ ਦੌਰ ਵਿੱਚ ਅਨਸ ਸਰਵਰ ਨੇ ਬੱਸ ਰਾਹੀਂ ਗਵਨ ਵਿੱਚ ਵਾਟਰਫ੍ਰੰਟ ਤੋਂ ਦੱਖਣ ਵਾਲੇ ਪਾਸੇ ਤੋਂ ਹੁੰਦੇ ਹੋਏ ਸ਼ਹਿਰ ਦੇ ਕੇਂਦਰ ਤੱਕ ਪਹੁੰਚ ਕੀਤੀ। ਪਾਰਟੀ ਦੇ ਨਵੇਂ ਨੇਤਾ ਨੇ ਕਿਹਾ ਕਿ ਉਹ ਗਲਾਸਗੋ ਅਤੇ ਸਕਾਟਲੈਂਡ ਵਿੱਚ ਲੇਬਰ ਪਾਰਟੀ ਦੀਆਂ ਚੁਣੌਤੀਆਂ ਪ੍ਰਤੀ ਆਸ਼ਾਵਾਦੀ ਹਨ।

ਸਰਵਰ ਅਨੁਸਾਰ ਖੇਤਰ ਵਿੱਚ ਬਾਲ ਗ਼ਰੀਬੀ ਵੱਡੇ ਪੱਧਰ 'ਤੇ ਵੱਧ ਰਹੀ ਹੈ। ਗਲਾਸਗੋ ਸਾਊਥਸਾਈਡ ਵਿੱਚ ਲੱਗਭਗ 50% ਬੱਚੇ ਗ਼ਰੀਬੀ ਵਿੱਚ ਰਹਿੰਦੇ ਹਨ। ਨੌਜਵਾਨਾਂ ਦੀਆਂ ਬੇਰੁਜ਼ਗਾਰੀ ਦੀਆਂ ਚੁਣੌਤੀਆਂ ਨੂੰ ਪਿਛਲੀ ਆਰਥਿਕ ਮੰਦੀ ਦੇ ਦੌਰਾਨ ਵੇਖਿਆ ਗਿਆ ਹੈ। ਸਮਾਜ ਦੇ ਅਕਸ ਨੂੰ ਖੋਰਾ ਲਾਉਂਦੀ ਹਰ ਬੁਰਾਈ ਖਿਲਾਫ਼ ਆਵਾਜ਼ ਬੁਲੰਦ ਕਰਨਾ ਮੇਰਾ ਫਰਜ਼ ਬਣਦਾ ਹੈ। ਜ਼ਿਕਰਯੋਗ ਹੈ ਕਿ ਅਨਸ ਸਰਵਰ ਮੌਜੂਦਾ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਚੋਣਾਂ ਵਿੱਚ ਉਹਨਾਂ ਦੇ ਖਿਲਾਫ਼ ਸਾਊਥਸਾਈਡ ਵਿੱਚ ਟੱਕਰ ਦੇਣਗੇ।


cherry

Content Editor

Related News