ਵਿਗਿਆਨਕਾਂ ਨੇ ਸਭ ਤੋਂ ਪੁਰਾਣੀ ਸਿਰਪਲ ਆਕਾਸ਼ਗੰਗਾ ਦੀ ਕੀਤੀ ਖੋਜ
Monday, Nov 06, 2017 - 03:46 AM (IST)
ਮੈਲਬੋਰਨ - ਵਿਗਿਆਨਕਾਂ ਨੇ ਬ੍ਰਹਿਮੰਡ 'ਚ ਸਭ ਤੋਂ ਪੁਰਾਣੀ ਸਿਰਪਲ ਆਕਾਸ਼ਗੰਗਾ ਦੀ ਖੋਜ ਕੀਤੀ ਹੈ, ਜੋ ਲੱਗਭਗ 11 ਅਰਬ ਸਾਲ ਪਹਿਲਾਂ ਹੋਂਦ 'ਚ ਆਈ ਸੀ ਅਤੇ ਇਸ ਦੀ ਖੋਜ 'ਚ ਸ਼ੁਰੂਆਤੀ ਬ੍ਰਹਿਮੰਡ ਬਾਰੇ ਕਾਫੀ ਜਾਣਕਾਰੀ ਮਿਲ ਸਕੇਗੀ।
'ਏ1689ਬੀ11' ਨਾਂ ਦੀ ਆਕਾਸ਼ਗੰਗਾ ਲੱਗਭਗ 2.6 ਅਰਬ ਸਾਲ ਪਹਿਲਾਂ ਹੋਂਦ 'ਚ ਆਈ ਸੀ ਉਦੋਂ ਬ੍ਰਹਿਮੰਡ ਦੀ ਉਮਰ ਮੌਜੂਦਾ ਸਮੇਂ ਦਾ ਸਿਰਫ ਪੰਜਵਾਂ ਹਿੱਸਾ ਸੀ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ. ਏ. ਨਿਊ) ਅਤੇ ਸਿਵਨਬਰਮ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਖੋਜੀਆਂ ਨੇ ਇਸ ਆਕਾਸ਼ਗੰਗਾ ਦੇ ਸ਼ੁਰੂਆਤੀ ਸਾਲ ਤੇ ਇਸ ਦੀ ਸਿਰਪਲ ਪ੍ਰਕਿਰਤੀ ਦੀ ਪੁਸ਼ਟੀ ਲਈ ਹਵਾਈ ਸਥਿਤ ਜੇਮਿਨੀ ਨਾਰਥ ਟੈਲੀਸਕੋਪ 'ਤੇ ਨੀਅਰ ਇਨਫਰਾਰੈੱਡ ਇੰਟੀਗਰਲ ਫੀਲਡ ਸਪੇਕਟੋਗ੍ਰਾਫ (ਐੱਨ.ਆਈ.ਐੱਫ.ਐੱਸ.) ਨਾਲ ਗੁਰਤਾ ਆਕਰਸ਼ਨ ਲੈਂਜ਼ ਵਾਲੀ ਇਕ ਸ਼ਕਤੀਸ਼ਾਲੀ ਤਕਨੀਕ ਦਾ ਇਸਤੇਮਾਲ ਕੀਤਾ ਸੀ।
