ਵਿਗਿਆਨਕਾਂ ''ਚ ਕਿਲਰ ਰੋਬੋਟ ਦਾ ਖੌਫ, ਮਚਾ ਸਕਦਾ ਹੈ ਦੁਨੀਆ ''ਚ ਤਬਾਹੀ!

08/26/2017 3:33:24 PM

ਸਿਡਨੀ— ਰੋਬੋਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ (AI) ਆਮ ਲੋਕਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਇਸ ਦੀ ਦਹਿਸ਼ਤ ਪੂਰੀ ਦੁਨੀਆ ਵਿਚ ਫੈਲ ਗਈ ਹੈ । ਇਹੀ ਵਜ੍ਹਾ ਹੈ ਕਿ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਤਕਨੀਕ ਵਿਸ਼ੇਸ਼ ਮਾਹਰਾਂ ਨੇ ਸੰਯੁਕਤ ਰਾਸ਼ਟਰ (UN) ਨੂੰ ਖੁੱਲ੍ਹਾ ਖੱਤ ਲਿਖ ਕੇ ਕਿਲਰ ਰੋਬੋਟ AI ਦੀ ਮਦਦ ਨਾਲ ਹਥਿਆਰ ਦੇ ਤੌਰ ਉੱਤੇ ਇਸਤੇਮਾਲ ਦੇ ਸ਼ੱਕ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । 
ਆਸਟਰੇਲਿਆਈ ਸ਼ਹਿਰ ਮੈਲਬੌਰਨ ਵਿਚ ਸੋਮਵਾਰ ਤੋਂ AI ਉੱਤੇ ਅੰਤਰਰਾਸ਼ਟਰੀ ਸੰਯੁਕਤ ਸੰਮੇਲਨ ਦੀ ਸ਼ੁਰੁਆਤ ਹੋਈ। ਜਿੱਥੇ ਜੁਟੇ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਤਕਨੀਕ ਮਾਹਰਾਂ ਨੇ ਹਥਿਆਰ ਦੇ ਤੌਰ ਉੱਤੇ AI ਦੇ ਇਸਤੇਮਾਲ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ।  UN ਨੂੰ ਲਿਖੇ ਪੱਤਰ ਉੱਤੇ ਦਸਤਖਤ ਕਰਨ ਵਾਲਿਆਂ ਵਿਚ AI ਤਕਨੀਕ ਵਿਚ ਮੁਹਾਰਤ ਰੱਖਣ ਵਾਲੇ ਟਾਬੀ ਵਾਲਸ਼, ਟੇਸਲਾ ਦੇ ਅਲੇਨ ਮਸਕ ਅਤੇ ਚੀਨੀ ਕੰਪਨੀ ਯੂਬੀ.ਟੇਕ ਦੇ ਜੇਮਸ ਚੋ ਵੀ ਸ਼ਾਮਿਲ ਹਨ । 
ਵਿਗਿਆਨੀਆਂ ਨੇ UN ਨੂੰ ਕਿਲਰ ਰੋਬੋਟ ਨੂੰ ਰਾਸਾਇਨਿਕ ਅਤੇ ਜੈਵਿਕ ਹਥਿਆਰ ਦੀ ਤਰਜ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਦਲੀਲ ਦਿੱਤੀ ਕਿ ਇਕ ਵਾਰ ਇਹ ਪਿਟਾਰਾ ਖੁੱਲ ਗਿਆ ਤਾਂ ਇਸ ਉੱਤੇ ਰੋਕ ਲਗਾਉਣਾ ਮੁਸ਼ਕਲ ਹੋਵੇਗਾ । ਇਸ ਵਿਚ ਵਿਗਿਆਨੀਆਂ ਨੇ ਇਹ ਵੀ ਲਿਖਿਆ ਹੈ ਤਕਨੀਕੀ ਹਥਿਆਰ ਵਿਕਸਿਤ ਹੋਣ ਦੀ ਹਾਲਤ ਵਿਚ ਟਕਰਾਓ ਦਾ ਮੌਜੂਦਾ ਸਵਰੂਪ ਕਿਤੇ ਜ਼ਿਆਦਾ ਭਿਆਨਕ ਅਤੇ ਵਿਨਾਸ਼ਕਾਰੀ ਹੋ ਜਾਵੇਗਾ । ਤਾਨਾਸ਼ਾਹ ਅਤੇ ਅੱਤਵਾਦੀ ਨਿਰਦੋਸ਼ ਲੋਕਾਂ ਖਿਲਾਫ ਇਸਦਾ ਇਸਤੇਮਾਲ ਕਰ ਸਕਦੇ ਹਨ ।


Related News