ਤੁਰਕੀ ''ਚ 31 ਮਈ ਤੱਕ ਬੰਦ ਰਹਿਣਗੇ ਸਕੂਲ

04/29/2020 6:37:23 PM

ਅੰਕਾਰਾ- ਕੋਰੋਨਾ ਵਾਇਰਸ ਮਹਾਮਾਰੀ ਦੇ ਖਤਰੇ ਦੇ ਮੱਦੇਨਜ਼ਰ ਤੁਰਕੀ ਵਿਚ ਸਾਰੇ ਸਕੂਲ ਮਈ ਦੇ ਅਖੀਰ ਤੱਕ ਬੰਦ ਰਹਿਣਗੇ। ਸਿੱਖਿਆ ਮੰਤਰੀ ਜਿਆ ਸੇਲਸੁਕ ਨੇ ਬੁੱਧਵਾਰ ਨੂੰ ਕਿਹਾ ਕਿ ਟੈਲੀਵਿਜ਼ਨ ਪ੍ਰਸਾਰਣ ਤੇ ਇੰਨਟਰਨੈੱਟ ਦੇ ਰਾਹੀਂ ਸਿੱਖਿਆ ਪ੍ਰਣਾਲੀ 31 ਮਈ ਤੱਕ ਜਾਰੀ ਰਹੇਗੀ। ਤੁਰਕੀ ਨੇ 12 ਮਾਰਚ ਨੂੰ ਦੇਸ਼ ਭਰ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਸੀ। ਉਸ ਦੇ ਇਕ ਦਿਨ ਬਾਅਦ ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਦੇਸ਼ ਵਿਚ ਹੁਣ ਤੱਕ ਕੋਵਿਡ-19 ਇਨਫੈਕਸ਼ਨ ਦੇ ਤਕਰੀਬਨ 1,15,000 ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਸ਼ਨ ਨਾਲ 2,992 ਲੋਕਾਂ ਦੀ ਮੌਤ ਹੋਈ ਹੈ।


Baljit Singh

Content Editor

Related News