ਸਾਊਦੀ ਅਰਬ ਨੇ ਯਮਨ ਨੂੰ ਦਿੱਤੀ 2 ਬਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ

Wednesday, Jan 17, 2018 - 10:18 PM (IST)

ਸਾਊਦੀ ਅਰਬ ਨੇ ਯਮਨ ਨੂੰ ਦਿੱਤੀ 2 ਬਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ

ਰਿਆਦ— ਸਾਊਦੀ ਅਰਬ ਦੇ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸੌਦ ਨੇ ਬੁੱਧਵਾਰ ਨੂੰ ਯਮਨ ਦੇ ਲੋਕਾਂ ਦੀ ਮਦਦ ਲਈ 2 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਸੈਂਟਰਲ ਬੈਂਕ ਆਫ ਯਮਨ ਨੂੰ ਦੇਣ ਦੇ ਹੁਕਮ ਦਿੱਤੇ ਹਨ। ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਸਾਊਦੀ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਕਿ ਇਹ ਆਰਥਿਕ ਸਹਾਇਤਾ ਅੱਤਵਾਦੀਆਂ ਦੀਆਂ ਤਸ਼ਦਤਾਂ ਤੋਂ ਪੀੜਤ ਯਮਨ ਦੇ ਲੋਕਾਂ ਦੀ ਮਦਦ ਲਈ ਦਿੱਤੀ ਜਾ ਰਹੀ ਹੈ। ਸਾਊਦੀ ਪ੍ਰੈੱਸ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸਾਊਦੀ ਸਰਕਾਰ ਨੇ ਈਰਾਨ ਦੇ ਹਮਾਇਤੀ ਹੌਤੀ ਅੱਤਵਾਦੀਆਂ 'ਤੇ ਲੋਕਾਂ ਨੂੰ ਲੁੱਟਣ ਤੇ ਸਰਕਾਰੀ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹੌਤੀਆਂ ਵਲੋਂ ਢਾਏ ਜਾਣ ਵਾਲੇ ਜ਼ੁਲਮਾਂ ਕਾਰਨ ਯਮਨ ਦੇ ਲੋਕਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਸਹਾਇਤਾ ਰਾਸ਼ੀ ਨਾਲ ਯਮਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ 3 ਅਰਬ ਡਾਲਰ ਹੋ ਜਾਵੇਗੀ।


Related News