ਵਰਲਡ ਟ੍ਰੇਡ ਸੈਂਟਰ ਤੋਂ ਹਟਾਈ ਗਈ ਸਾਊਦੀ ਅਰਬ ਝੰਡੇ ਵਾਲੀ ਕਲਾਕ੍ਰਿਤੀ

Tuesday, Jan 15, 2019 - 04:22 PM (IST)

ਨਿਊਯਾਰਕ— ਅਮਰੀਕਾ 'ਚ ਵਰਲਡ ਟ੍ਰੇਡ ਸੈਂਟਰ ਦੇ ਬਾਹਰ ਲੱਗੀਆਂ ਕਲਾਕ੍ਰਿਤੀਆਂ ਦੀ ਇਕ ਪ੍ਰਦਰਸ਼ਨੀ ਨੂੰ ਹਟਾਇਆ ਜਾ ਰਿਹਾ ਹੈ। ਦਰਅਸਲ 9/11 ਹਮਲਿਆਂ 'ਚ ਜਾਨ ਗੁਆਉਣ ਵਾਲੇ ਅਮਰੀਕੀਆਂ ਦੀ ਯਾਦ 'ਚ ਬਣੇ ਯਾਦਗਾਰੀ ਸਥਾਨ 'ਤੇ ਸਾਊਦੀ ਅਰਬ ਦੀ ਅਗਵਾਈ ਕਰਨ ਵਾਲੀ ਇਕ ਕਲਾਕ੍ਰਿਤੀ ਲਗਾਉਣ ਨੂੰ ਲੈ ਕੇ ਸੁਪਰਵਾਈਜ਼ਰ ਨੇ ਇਤਰਾਜ਼ ਪ੍ਰਗਟਾਇਆ ਹੈ।

ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਚ ਸਾਊਦੀ ਅਰਬ ਦੀ ਅਗਵਾਈ ਕਰਨ ਵਾਲੀ ਇਕ ਕਲਾਕ੍ਰਿਤੀ ਨੂੰ ਲੈ ਕੇ ਇਤਰਾਜ ਕਾਰਨ ਉਥੇ ਲੱਗੀਆਂ ਕਲਾਕ੍ਰਿਤੀਆਂ ਨੂੰ ਹਟਾਇਆ ਜਾ ਰਿਹਾ ਹੈ। ਦਰਅਸਲ ਵਰਲਡ ਟ੍ਰੇਡ ਸੈਂਟਰ ਦੇ ਦਫਤਰ ਦੇ ਬਾਹਰ ਜੀ-20 ਦੇਸ਼ਾਂ ਦੀ ਅਗਵਾਈ ਕਰਨ ਵਾਲੀ ਕੈਂਡੀ (ਟੌਫੀ) ਦੇ ਆਕਾਰ ਦੀਆਂ ਕੁਝ ਮੂਰਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਨੂੰ 'ਕੈਂਡੀ ਨੇਸ਼ਨਸ' ਨਾਂ ਦਿੱਤਾ ਗਿਆ ਹੈ। ਇਨ੍ਹਾਂ ਮੂਰਤੀਆਂ 'ਚੋਂ ਇਕ ਮੂਰਤੀ 'ਤੇ ਸਾਊਦੀ ਅਰਬ ਦਾ ਝੰਡਾ ਲਪੇਟਿਆ ਹੋਇਆ ਹੈ। 2011 'ਚ ਲਗਾਈਆਂ ਗਈਆਂ ਇਹ ਮੂਰਤੀਆਂ ਨਿਊਯਾਰਕ ਤੋਂ ਇਲਾਵਾ ਕਈ ਦੇਸ਼ਾਂ 'ਚ ਦਿਖਾਈਆਂ ਜਾ ਚੁੱਕੀਆਂ ਹਨ। ਪਰ ਕੁਝ ਸੁਪਰਵਾਈਜਰ ਡਬਲਯੂ ਟੀ. ਸੀ. 'ਚ ਸਾਊਦੀ ਅਰਬ ਦੇ ਝੰਡੇ 'ਤੇ ਇਤਰਾਜ਼ ਪ੍ਰਗਟਾ ਚੁੱਕੇ ਹਨ। ਡਬਲਯੂ. ਟੀ. ਸੀ. 'ਚ 9/11 ਅੱਤਵਾਦੀ ਹਮਲੇ 'ਚ ਮਾਰੇ ਗਏ 3000 ਅਮਰੀਕੀਆਂ ਦਾ ਮੈਮੋਰੀਅਲ ਹੈ।


Baljit Singh

Content Editor

Related News