ਕਤਰ ਨੇ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਲਈ ਐਂਟਰੀ ਕੀਤੀ ਰੱਦ

03/09/2020 12:13:31 PM

ਕਤਰ (ਬਿਊਰੋ): ਸਾਊਦੀ ਅਰਬ ਸਥਿਤ ਕਤਰ ਵਿਚ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਵੱਡਾ ਐਲਾਨ ਕੀਤਾ ਹੈ। ਸਰਕਾਰ ਦੇ ਸੰਚਾਰ ਦਫਤਰ ਨੇ ਕਿਹਾ,''ਅਸਥਾਈ ਟੂਰਿਸਟਾਂ ਅਤੇ ਵਰਕ ਪਰਮਿਟ ਵਾਲੇ ਵਸਨੀਕਾਂ ਸਮੇਤ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਈਰਾਨ, ਲੇਬਨਾਨ, ਨੇਪਾਲ, ਪਾਕਿਸਤਾਨ, ਫਿਲੀਪੀਂਸ, ਦੱਖਣੀ ਕੋਰੀਆ, ਸ਼੍ਰੀਲੰਕਾ, ਸੀਰੀਆ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲ ਹੋਣ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।'' ਇਸ ਫੈਸਲੇ ਕਾਰਨ ਇਹਨਾਂ ਦੇਸ਼ਾਂ ਦੇ ਯਾਤਰੀ ਅਨਿਸ਼ਚਿਤ ਸਮੇਂ ਲਈ ਪ੍ਰਭਾਵਿਤ ਰਹਿਣਗੇ। 

ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਕੋਰੋਨਾ ਇਨਫੈਕਟਿਡ 100 ਸਾਲ ਦਾ ਬਜ਼ੁਰਗ ਪੂਰੀ ਤਰ੍ਹਾਂ ਹੋਇਆ ਠੀਕ

ਇਸ ਦੇ ਇਲਾਵਾ ਇਟਲੀ ਤੋਂ ਕਤਰ ਆਉਣ ਅਤੇ ਜਾਣ ਵਾਲੇ ਜਹਾਜ਼ਾਂ 'ਤੇ ਕਤਰ ਏਅਰਵੇਜ਼ ਨੇ ਪਾਬੰਦੀ ਲਗਾ ਦਿੱਤੀ ਹੈ। ਅਸਲ ਵਿਚ ਕਤਰ ਏਅਰਵੇਜ਼ ਨੇ ਇਹ ਪਾਬੰਦੀ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਲਗਾਈ ਹੈ। ਕਤਰ ਏਅਰਵੇਜ਼ ਨੇ ਇਹ ਫੈਸਲਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ 'ਤੇ ਲਿਆ ਹੈ। 29 ਫਰਵਰੀ ਨੂੰ ਦੋਹਾ ਤੋਂ ਕੋਚਿ ਜਾਣ ਵਾਲੇ ਜਹਾਜ਼ ਕਤਰ ਏਅਰਵੇਜ਼ ਫਲਾਈਟ QR514  ਵਿਚ ਕੋਰੋਨਾਵਾਇਰਸ ਇਨਫੈਕਟਿਡ ਸ਼ੱਕੀ ਯਾਤਰੀ ਦਾ ਇਕ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਅਦ ਏਅਰਲਾਈਨਜ਼ ਨੇ ਇਹ ਫੈਸਲਾ ਲਿਆ। ਇੱਥੇ ਦੱਸ ਦਈਏ ਕਿ ਕਤਰ ਏਅਰਵੇਜ਼ ਭਾਰਤੀ ਸਿਹਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।


Vandana

Content Editor

Related News