ਸਾਊਦੀ ਅਰਬ ਦੇ ਪੁਰਸ਼ ਪਾਕਿ ਸਮੇਤ ਇਨ੍ਹਾਂ 4 ਦੇਸ਼ਾਂ ਦੀਆਂ ਔਰਤਾਂ ਨਾਲ ਨਹੀਂ ਕਰਵਾ ਸਕਣਗੇ ਵਿਆਹ
Saturday, Mar 20, 2021 - 01:06 PM (IST)
 
            
            ਰਿਆਦ : ਸਾਊਦੀ ਅਰਬ ਦੇ ਪੁਰਸ਼ ਹੁਣ ਪਾਕਿਸਤਾਨ, ਬੰਗਲਾਦੇਸ਼, ਚਾਡ ਅਤੇ ਮਿਆਂਮਾਰ ਦੀਆਂ ਔਰਤਾਂ ਨਾਲ ਵਿਆਹ ਨਹੀਂ ਕਰਵਾ ਸਕਣਗੇ। ਪਾਕਿਸਤਾਨੀ ਅਖ਼ਬਾਰ ਡਾਨ ਨੇ ਸਾਊਦੀ ਮੀਡੀਆ ਦੇ ਹਵਾਲੇ ਤੋਂ ਇਕ ਰਿਪੋਰਟ ਲਿਖੀ। ਗੈਰ-ਰਸਮੀ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਵਿਚ ਸਾਊਦੀ ਅਬਰ ਵਿਚ ਇਨ੍ਹਾਂ 4 ਦੇਸ਼ਾਂ ਦੀਆਂ ਲੱਗਭਗ 5 ਲੱਖ ਔਰਤਾਂ ਰਹਿ ਰਹੀਆਂ ਹਨ।
ਇਹ ਵੀ ਪੜ੍ਹੋ: ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ
ਮੱਕਾ ਪੁਲਸ ਡਾਇਰੈਕਟਰ ਜਨਰਲ ਮੇਜਰ ਜਨਰਲ ਅਸਫ ਅਲ-ਕੁਰੈਸ਼ੀ ਨੇ ਸਪਸ਼ਟ ਕੀਤਾ ਹੈ ਕਿ ਵਿਦੇਸ਼ੀਆਂ ਨਾਲ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਸਾਊਦੀ ਪੁਰਸ਼ਾਂ ਨੂੰ ਹੁਣ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪਏਗਾ। ਇਸ ਕਦਮ ਦਾ ਉਦੇਸ਼ ਸਾਊਦੀ ਪੁਰਸ਼ਾਂ ਨੂੰ ਵਿਦੇਸ਼ੀਆਂ ਨਾਲ ਵਿਆਹ ਕਰਣ ਤੋਂ ਰੋਕਣਾ ਹੈ। ਜੇਕਰ ਕੋਈ ਪੁਰਸ਼ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਸ਼ੇਸ਼ ਇਜਾਜ਼ਤ ਲੈਣ ਸਮੇਤ ਕਈ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ
ਰਿਪੋਰਟ ਵਿਚ ਕੁਰੈਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਪਹਿਲਾਂ ਸਰਕਾਰ ਦੀ ਸਹਿਮਤੀ ਲੈਣੀ ਹੋਵੇਗੀ ਅਤੇ ਅਧਿਕਾਰਤ ਚੈਨਲਾਂ ਜ਼ਰੀਏ ਵਿਆਹ ਦੀ ਅਰਜ਼ੀ ਪ੍ਰਸਤੁਤ ਕਰਨੀ ਹੋਵੇਗੀ। ਕੁਰੈਸ਼ੀ ਨੇ ਕਿਹਾ ਕਿ ਤਲਾਕਸ਼ੁਦਾ ਪੁਰਸ਼ਾਂ ਨੂੰ ਤਲਾਕ ਦੇ 6 ਮਹੀਨੇ ਦੇ ਅੰਦਰ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਿਨੈਕਾਰਾਂ ਦੀ ਉਮਰ 25 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਸਥਾਨਕ ਜ਼ਿਲ੍ਹਾ ਮੇਅਰ ਵੱਲੋਂ ਹਸਤਾਖ਼ਰ ਕੀਤੇ ਗਏ ਪਛਾਣ ਦਸਤਾਵੇਜ਼ਾਂ ਦੇ ਨਾਲ-ਨਾਲ ਹੋਰ ਸਾਰੇ ਪਛਾਣ ਪੱਤਰ ਜੁੜੇ ਹੋਣੇ ਚਾਹੀਦੇ ਹਨ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਦੇ ਕਾਰਡ ਦੀ ਇਕ ਕਾਪੀ ਸ਼ਾਮਲ ਹੈ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            