ਸਾਊਦੀ ਅਰਬ ਨੇ ਪਹਿਲੀ ਵਾਰ ਹਜ ਯਾਤਰਾ ਕੀਤੀ ਰੱਦ
Saturday, Jun 13, 2020 - 06:15 PM (IST)
ਰਿਆਦ (ਭਾਸ਼ਾ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਹਰੇਕ ਭਾਈਚਾਰੇ ਨੇ ਵੱਡੇ ਧਾਰਮਿਕ ਸਮਾਗਮ ਅਤੇ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਸਾਊਦੀ ਅਰਬ ਦੇ ਅਧਿਕਾਰੀ 1932 ਵਿਚ ਰਾਜ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਸਾਲਾਨਾ ਹਜ ਯਾਤਰਾ ਦੇ ਸੀਜ਼ਨ ਨੂੰ ਰੱਦ ਕਰਨ 'ਤੇ ਵਿਚਾਰ ਕਰ ਰਹੇ ਹਨ। ਜਦੋਂਕਿ ਦੇਸ਼ ਵਿਚ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ 100,000 ਤੋਂ ਵਧੇਰੇ ਹੋ ਚੁੱਕੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਗਲਫ ਨਿਊਜ਼ ਨੇ ਸਾਊਦੀ ਦੇ ਹਜ ਮੰਤਰਾਲੇ ਅਤੇ ਉਮਰਾਹ ਦੇ ਅਧਿਕਾਰੀ ਦੇ ਹਵਾਲੇ ਨਾਲ ਯੂਕੇ ਦੇ ਫਾਈਨੈਂਸ਼ੀਅਲ ਟਾਈਮਜ਼ ਡੇਲੀ ਨੂੰ ਕਿਹਾ,''ਇਸ ਮਾਮਲੇ ਦਾ ਸਾਵਧਾਨੀ ਪੂਰਵਕ ਅਧਿਐਨ ਕੀਤਾ ਗਿਆ ਹੈ ਅਤੇ ਵੱਖ ਵੱਖ ਦ੍ਰਿਸ਼ਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।ਇੱਕ ਹਫਤੇ ਦੇ ਅੰਦਰ ਰਸਮੀ ਫੈਸਲਾ ਲਿਆ ਜਾਵੇਗਾ।" ਸਾਊਦੀ ਅਰਬ ਹਜ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਭਾਰੀ ਕਟੌਤੀ ਕਰਨ ਬਾਰੇ ਵੀ ਵਿਚਾਰ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਬੀਜਿੰਗ 'ਚ ਦੂਜੇ ਦੌਰ ਦਾ ਕੋਰੋਨਾ ਇਨਫੈਕਸ਼ਨ, ਕਈ ਬਾਜ਼ਾਰ ਬੰਦ
ਤੀਰਥ ਯਾਤਰਾ, ਜੋ ਇਸ ਸਾਲ ਜੁਲਾਈ ਦੇ ਅਖੀਰ ਵਿਚ ਹੋਣ ਵਾਲੀ ਹੈ, ਇਹ ਦੁਨੀਆ ਵਿਚ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਵਿਚੋਂ ਇਕ ਹੈ।ਇਸ ਵਿਚ 2 ਲੱਖ ਤੋਂ ਵੱਧ ਸ਼ਰਧਾਲੂ ਇਸਲਾਮਿਕ ਰਸਮਾਂ ਨਿਭਾਉਣ ਲਈ ਰਾਜ ਦਾ ਦੌਰਾ ਕਰਦੇ ਹਨ। ਵਿਸ਼ਵ ਦੀ ਸਭ ਤੋਂ ਵੱਡੀ ਮੁਸਲਮਾਨ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ ਨੇ ਹੱਜ ਵਿਚ ਆਪਣੇ ਨਾਗਰਿਕਾਂ ਦੀ ਹਿੱਸੇਦਾਰੀ ਰੱਦ ਕਰ ਦਿੱਤੀ ਹੈ। ਇੰਡੋਨੇਸ਼ੀਆ ਤੋਂ ਲੱਗਭਗ 220,000 ਲੋਕ ਸਾਲਾਨਾ ਹਿੱਸਾ ਲੈਂਦੇ ਹਨ। ਸ਼ੁੱਕਰਵਾਰ ਨੂੰ ਮਲੇਸ਼ੀਆ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਸਾਲ ਦੇ ਹਜ ਸੀਜ਼ਨ ਲਈ ਸ਼ਰਧਾਲੂਆਂ ਨੂੰ ਨਹੀਂ ਭੇਜੇਗਾ। ਜਿਹੜੇ ਹੋਰ ਦੇਸ਼ਾਂ ਨੇ ਇਹ ਯਾਤਰਾ ਰੱਦ ਕੀਤੀ ਹੈ ਉਹਨਾਂ ਵਿਚ ਸਿੰਗਾਪੁਰ, ਕੰਬੋਡੀਆ, ਥਾਈਲੈਂਡ ਅਤੇ ਬਰੂਨੇਈ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਆਸਟ੍ਰੇਲੀਆਈ ਸ਼ਖਸ ਨੂੰ ਸੁਣਾਈ ਮੌਤ ਦੀ ਸਜ਼ਾ