ਸਾਊਦੀ ਅਰਬ ਨੇ ਕਰੀਬ 3 ਲੱਖ ਪਾਕਿਸਤਾਨੀਆਂ ਨੂੰ ਕੀਤਾ ਡਿਪੋਰਟ

02/01/2020 12:00:10 AM

ਇਸਲਾਮਾਬਾਦ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਆਖਿਆ ਕਿ ਸਾਊਦੀ ਅਰਬ ਨੇ ਬੀਤੇ 5 ਸਾਲਾ ਦੌਰਾਨ ਕਈ ਦੋਸ਼ੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਸਿਲਸਿਲੇ ਵਿਚ ਕੁਲ 2,85,980 ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਹੈ। ਕੁਰੈਸ਼ੀ ਨੇ ਉੱਚ ਸਦਨ ਸੈਨੇਟ ਵਿਚ ਉਨ੍ਹਾਂ ਪਾਕਿਸਤਾਨੀਆਂ ਦੀ ਇਕ ਲਿਸਟ ਸੌਂਪੀ, ਜਿਨ੍ਹਾਂ ਨੂੰ ਬੀਤੇ 5 ਸਾਲਾ ਵਿਚ ਸਾਊਦੀ ਅਰਬ ਤੋਂ ਵਾਪਸ ਭੇਜਿਆ ਗਿਆ।

ਅਧਿਕਾਰਕ ਏ. ਪੀ. ਪੀ. ਸੰਵਾਦ ਕਮੇਟੀ ਮੁਤਾਬਕ ਇਕ ਸੰਸਦ ਵੱਲੋਂ ਚੁੱਕੇ ਗਏ ਸਵਾਲ 'ਤੇ ਕੁਰੈਸ਼ੀ ਨੇ ਸੈਨੇਟ ਵਿਚ ਇਹ ਗਿਣਤੀ ਦੱਸੀ। ਲਿਸਟ ਮੁਤਾਬਕ 2,85,980 ਪਾਕਿਸਤਾਨੀਆਂ ਨੂੰ 2015 ਅਤੇ 2019 ਵਿਚਾਲੇ ਰਿਆਦ ਅਤੇ ਜ਼ੇੱਦਾ ਤੋਂ ਵਾਪਸ ਭੇਜਿਆ ਗਿਆ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਚੋਂ 61,076 ਲੋਕਾਂ ਨੂੰ ਰਿਆਦ ਤੋਂ ਵਾਪਸ ਭੇਜਿਆ ਗਿਆ ਸੀ ਜਦਕਿ 2,24,904 ਲੋਕਾਂ ਨੂੰ ਜ਼ੇੱਦਾ ਤੋਂ ਵਾਪਸ ਭੇਜਿਆ ਗਿਆ ਸੀ। ਕੁਰੈਸ਼ੀ ਮੁਤਾਬਕ, ਪਾਕਿਸਤਾਨੀ ਨਾਗਿਰਕਾਂ ਨੂੰ ਵੀਜ਼ਾ ਮਿਆਦ ਖਤਮ ਹੋਣ, ਬਿਨਾਂ ਇਜਾਜ਼ਤ ਹੱਜ ਕਰਨ, ਨਸ਼ੀਲੇ ਪਦਾਰਥਾਂ ਦੀ ਤਸੱਕਰੀ ਵਿਚ ਸ਼ਾਮਲ ਹੋਣ, ਓਮਰਾ ਵੀਜ਼ਾ 'ਤੇ ਪਹੁੰਚਣ ਤੋਂ ਬਾਅਦ ਤੈਅ ਮਿਆਦ ਤੋਂ ਜ਼ਿਆਦਾ ਰੁਕਣ ਅਤੇ ਲਡ਼ਾਈ ਅਤੇ ਹੋਰ ਦੋਸ਼ਾਂ ਵਿਚ ਸ਼ਾਮਲ ਹੋਣ ਦੇ ਸਿਲਸਿਲੇ ਵਿਚ ਵਾਪਸ ਭੇਜਿਆ ਗਿਆ।


Khushdeep Jassi

Content Editor

Related News