ਸਾਊਦੀ ਅਰਬ 'ਚ 26 ਸਾਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ, ਫੋਨ 'ਚ ਰੱਖੀ ਸੀ ਪ੍ਰਦਰਸ਼ਨਾਂ ਦੀ ਤਸਵੀਰ

Wednesday, Jun 16, 2021 - 10:51 AM (IST)

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਇਕ 26 ਸਾਲ ਦੇ ਨੌਜਵਾਨ ਨੂੰ ਸਿਰਫ ਇਸ ਲਈ ਫਾਂਸੀ ਦੇ ਦਿੱਤੀ ਗਈ ਕਿਉਂਕਿ ਉਸ ਨੇ ਆਪਣੇ ਫੋਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਤਸਵੀਰ ਸੇਵ ਕਰ ਕੇ ਰੱਖੀ ਹੋਈ ਸੀ। ਇਸ ਨੌਜਵਾਨ ਨੇ ਸਾਲ 2011 ਅਤੇ 2012 ਵਿਚ ਹੋਏ ਇਹਨਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ। ਨੌਜਵਾਨ ਦੀ ਪਛਾਣ ਮੁਸਤਫਾ ਅਲ-ਦਰਵਿਸ਼ ਦੇ ਰੂਪ ਵਿਚ ਹੋਈ ਹੈ। ਪ੍ਰਦਰਸ਼ਨਾਂ ਦੇ ਸਮੇਂ ਮੁਸਤਫਾ ਦੀ ਉਮਰ ਸਿਰਫ 17 ਸਾਲ ਸੀ। ਉੱਧਰ ਸਾਊਦੀ ਅਰਬ ਸਰਕਾਰ ਦਾ ਕਹਿਣਾ ਹੈ ਕਿ ਇਹ ਤਸਵੀਰ 'ਹਮਲਾਵਰ' ਸੀ।

ਸਾਊਦੀ ਅਰਬ ਸਰਕਾਰ ਨੇ ਇਹ ਫਾਂਸੀ ਅਜਿਹੇ ਸਮੇਂ ਵਿਚ ਦਿੱਤੀ ਹੈ ਜਦੋਂ ਉਸ ਨੇ ਦੁਨੀਆ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਬਾਗੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਜਿਹਨਾਂ ਨੇ ਆਪਣੇ ਬਚਪਨ ਵਿਚ ਇਹ ਅਪਰਾਧ ਕੀਤਾ ਸੀ। 17 ਸਾਲ ਦੀ ਉਮਰ ਵਿਚ ਮੁਸਤਫਾ ਨੇ ਦੇਸ਼ ਦੇ ਪੂਰਬੀ ਸੂਬੇ ਵਿਚ ਸਾਲ 2011-12 ਵਿਚ ਹੋਏ ਸ਼ੀਆ ਮੁਸਲਿਮਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। ਸਾਲ 2015 ਵਿਚ ਇਸ ਨੌਜਵਾਨ ਨੂੰ ਕਈ ਅਪਰਾਧਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਸੰਘੀ ਜੱਜ ਦੇ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਨੂੰ ਕੀਤਾ ਨਾਮਜ਼ਦ

ਪੁੱਛਗਿੱਛ ਦੌਰਾਨ ਕਈ ਵਾਰ ਹੋਇਆ ਬੇਹੋਸ਼
ਮੁਸਤਫਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਪੁਲਸ ਨੇ ਉਹਨਾਂ ਦੇ ਬੱਚੇ ਦੇ ਫੋਨ ਨੂੰ ਆਪਣੇ ਕੋਲ ਰੱਖ ਲਿਆ ਹੈ। ਇਸ ਫੋਨ ਵਿਚ ਪੁਲਸ ਨੂੰ ਇਕ ਤਸਵੀਰ ਮਿਲੀ ਸੀ ਜਿਸ ਨਾਲ ਉਹ ਨਾਰਾਜ਼ ਹੋ ਗਏ ਸਨ। ਮੁਸਤਫਾ ਨੂੰ ਜੇਲ੍ਹ ਵਿਚ ਵੱਖਰੇ ਰੱਖਿਆ ਜਾਂਦਾ ਸੀ ਅਤੇ ਕਈ ਵਾਰ ਬੇਰਹਿਮੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਹ ਬੇਹੋਸ਼ ਹੋ ਗਿਆ ਸੀ। ਬਾਅਦ ਵਿਚ ਮੁਸਤਫਾ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਭਾਵੇਂਕਿ ਅਦਾਲਤ ਵਿਚ ਮੁਸਤਫਾ ਨੇ ਆਪਣੇ ਬਿਆਨ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਉਸ ਨੇ ਅਜਿਹਾ ਕੁੱਟਮਾਰ ਰੋਕਣ ਲਈ ਕੀਤਾ ਸੀ। ਇਸ ਮਗਰੋਂ ਮੁਸਤਫਾ ਕਰੀਬ 6 ਸਾਲ ਤੱਕ ਜੇਲ੍ਹ ਵਿਚ ਰਿਹਾ। ਅਖੀਰ ਮੰਗਲਵਾਰ ਨੂੰ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਪਰਿਵਾਰ ਨੂੰ ਮੁਸਤਫਾ ਦੀ ਮੌਤ ਦੀ ਖ਼ਬਰ ਵੈਬਸਾਈਟ 'ਤੇ ਪ੍ਰਕਾਸ਼ਿਤ ਖ਼ਬਰ ਤੋਂ ਮਿਲੀ।


Vandana

Content Editor

Related News