ਪੁੱਡਾ ਭਵਨ ''ਚ ED ਦੀ ਕਾਰਵਾਈ ਨੂੰ ਗਮਾਡਾ ਦੇ ਦਿੱਤੀ ਚੁਣੌਤੀ, ਹਾਈਕੋਰਟ ''ਚ ਸੁਣਵਾਈ ਅੱਜ

Wednesday, Oct 07, 2026 - 11:52 AM (IST)

ਪੁੱਡਾ ਭਵਨ ''ਚ ED ਦੀ ਕਾਰਵਾਈ ਨੂੰ ਗਮਾਡਾ ਦੇ ਦਿੱਤੀ ਚੁਣੌਤੀ, ਹਾਈਕੋਰਟ ''ਚ ਸੁਣਵਾਈ ਅੱਜ

ਚੰਡੀਗੜ੍ਹ : ਮੋਹਾਲੀ ਸਥਿਤ ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਲੈ ਕੇ ਗਮਾਡਾ ਅਤੇ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਇਸ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਅੱਜ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਵੀਜ਼ਨ ਬੈਂਚ 'ਚ ਸੁਣਵਾਈ ਹੋਵੇਗੀ। ਇਸ ਪਟੀਸ਼ਨ 'ਚ ਸੈਕਟਰ-62 ਸਥਿਤ ਪੁੱਡਾ ਭਵਨ 'ਚ ਹੋਈ 22 ਅਤੇ 24 ਸਤੰਬਰ ਵਿਚਕਾਰ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਈ. ਡੀ. ਦੀ ਕਾਰਵਾਈ ਕਰੀਬ 50 ਘੰਟੇ ਤੱਕ ਚੱਲੀ। ਇਸ ਕਾਰਵਾਈ ਦੌਰਾਨ 30 ਤੋਂ ਜ਼ਿਆਦਾ ਬੈਗਾਂ 'ਚ ਦਸਤਾਵੇਜ਼ ਅਤੇ ਹੋਰ ਰਿਕਾਰਡ ਕਬਜ਼ੇ 'ਚ ਲਏ ਗਏ।

ਇਹ ਵੀ ਦੋਸ਼ ਹੈ ਕਿ ਸੀਨੀਅਰ ਅਧਿਕਾਰੀਆਂ ਦੇ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਡਿਵਾਈਸ ਤੋਂ ਡਾਟਾ ਵੀ ਕਾਪੀ ਕੀਤਾ ਗਿਆ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸੀ. ਬੀ. ਆਈ. ਦੀ ਇਕ ਐੱਫ. ਆਈ. ਆਰ. ਨਾਲ ਜੁੜੇ ਮਾਮਲੇ 'ਚ ਜਾਂਚ ਦੇ ਆਧਾਰ 'ਤੇ ਈ. ਡੀ. ਵਲੋਂ ਕਾਰਵਾਈ ਕੀਤੀ ਗਈ ਹੈ। ਇਹ ਐੱਫ. ਆਈ. ਆਰ. ਤਿਰੁਪਤੀ ਇੰਫਰਾ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ ਨਾਲ ਸੰਬਧਿਤ ਕਥਿਤ 238 ਕਰੋੜ ਰੁਪਏ ਦੇ ਬੈਂਕ ਘਪਲੇ 'ਚ ਦਰਜ ਹੋਈ ਸੀ। ਇਸ ਐੱਫ. ਆਈ. ਆਰ. 'ਚ ਗਮਾਡਾ ਜਾਂ ਉਸ ਦੇ ਕਿਸੇ ਅਧਿਕਾਰੀ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਸੀ। ਪਟੀਸ਼ਨ 'ਚ ਜ਼ਬਤ ਰਿਕਾਰਡ ਅਤੇ ਇਲੈਕਟ੍ਰਾਨਿਕ ਡਿਵਾਈਸ ਵਾਪਸ ਕਰਨ ਅਤੇ ਡਿਵਾਈਸਾਂ 'ਚੋਂ ਕਥਿਤ ਤੌਰ 'ਤੇ ਕਾਪੀ ਕੀਤੇ ਗਏ ਡੇਟਾ ਦੇ ਇਸਤੇਮਾਲ ਜਾਂ ਐਕਸੈੱਸ 'ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਗਈ ਹੈ।


author

Babita

Content Editor

Related News