ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਜਲਦੀ ਹੀ ਟਰੱਕ ਤੇ ਬਾਈਕ ਚਲਾਉਣ ਦੀ ਵੀ ਮਿਲੇਗੀ ਆਗਿਆ
Monday, Dec 18, 2017 - 03:19 PM (IST)

ਰਿਆਦ(ਬਿਊਰੋ)— ਸਾਊਦੀ ਅਰਬ ਦੀਆਂ ਔਰਤਾਂ ਨੂੰ ਜਲਦੀ ਹੀ ਟਰੱਕ ਅਤੇ ਬਾਈਕ ਚਲਾਉਣ ਦੀ ਵੀ ਆਗਿਆ ਮਿਲ ਜਾਵੇਗੀ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਧਿਆਨਦੇਣ ਯੋਗ ਹੈ 3 ਮਹੀਨੇ ਪਹਿਲਾਂ ਸਾਊਦੀ ਸਰਕਾਰ ਨੇ ਇਕ ਇਤਿਹਾਸਕ ਫੈਸਲੇ ਵਿਚ ਔਰਤਾਂ ਦੇ ਗੱਡੀ ਚਲਾਉਣ 'ਤੇ ਲੱਗੀ ਪਾਬੰਦੀ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ। ਸਤੰਬਰ ਵਿਚ ਕਿੰਗ ਸਲਮਾਨ ਨੇ ਇਕ ਹੁਕਮ ਜਾਰੀ ਕਰ ਕਿਹਾ ਸੀ ਕਿ ਅਗਲੇ ਸਾਲ ਜੂਨ ਤੋਂ ਔਰਤਾਂ ਡ੍ਰਾਈਵ ਕਰ ਸਕਣਗੀਆਂ।
ਅਧਿਕਾਰਤ ਸਾਊਦੀ ਪ੍ਰੈਸ ਏਜੰਸੀ ਮੁਤਾਬਕ ਟ੍ਰੈਫਿਕ ਵਿਭਾਗ ਦੇ ਸਾਊਦੀ ਜਨਰਲ ਡਾਇਰੈਕਟੋਰੇਟ ਨੇ ਨਵੇਂ ਨਿਯਮਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਹੈ, ਜੋ ਪਾਬੰਦੀ ਹਟਾਉਣ ਤੋਂ ਬਾਅਦ ਲਾਗੂ ਹੋਣਗੇ। ਸ਼ਾਹੀ ਹੁਕਮ ਵਿਚ ਕਿਹਾ ਗਿਆ ਹੈ ਕਿ ਡ੍ਰਾਈਵਿੰਗ ਦਾ ਕਾਨੂੰਨ ਔਰਤ ਅਤੇ ਪੁਰਸ਼ਾਂ 'ਤੇ ਸਾਮਾਨ ਰੂਪ ਤੋਂ ਲਾਗੂ ਹੋਵੇਗਾ।
ਧਿਆਨਦੇਣ ਯੋਗ ਇਹ ਹੈ ਕਿ ਹੁਣ ਤੱਕ ਚਾਹੇ ਹੀ ਸਾਊਦੀ ਵਿਚ ਡ੍ਰਾਈਵਿੰਗ 'ਤੇ ਪਾਬੰਦੀ ਹੈ ਪਰ ਜੂਨ ਤੋਂ ਕਾਫੀ ਆਜ਼ਾਦੀ ਮਿਲ ਜਾਵੇਗੀ। ਨਵੇਂ ਨਿਯਮਾਂ ਮੁਤਾਬਕ ਔਰਤਾਂ ਵੱਲੋਂ ਚਲਾਈ ਜਾਣ ਵਾਲੀਆਂ ਕਾਰਾਂ 'ਤੇ ਕੋਈ ਵਿਸ਼ੇਸ਼ ਲਾਈਸੈਂਸ ਪਲੇਟ ਨੰਬਰ ਵੀ ਨਹੀਂ ਹੋਵੇਗੀ। ਹਾਲਾਂਕਿ ਸੜਕ ਹਾਦਸਿਆਂ ਵਿਚ ਸ਼ਾਮਲ ਔਰਤਾਂ ਜਾਂ ਜੋ ਔਰਤਾਂ ਆਵਾਜਾਈ ਦੇ ਨਿਯਮਾਂ ਦਾ ਉਲੰਘਣ ਕਰਨਗੀਆਂ, ਉਨ੍ਹਾਂ ਲਈ ਵਿਸ਼ੇਸ਼ ਸੈਂਟਰਸ ਬਣਾਏ ਜਾਣਗੇ। ਇਨ੍ਹਾਂ ਸੈਂਟਰਾਂ 'ਤੇ ਔਰਤਾਂ ਹੀ ਕੰਮ ਕਰਨਗੀਆਂ।
ਔਰਤਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਲਗਾਉਣ ਵਾਲਾ ਸਾਊਦੀ ਅਰਬ ਦੁਨੀਆ ਦਾ ਇਕਮਾਤਰ ਦੇਸ਼ ਹੈ। ਇਸ ਨੂੰ ਦਮਨਕਾਰੀ ਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ। ਹੁਣ ਪਾਬੰਦੀ ਖਤਮ ਕਰਨ ਦੇ ਫੈਸਲੇ ਦਾ ਦੇਸ਼ ਹੀ ਨਹੀਂ ਪੁਰੀ ਦੁਨੀਆ ਵਿਚ ਸਵਾਗਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡ੍ਰਾਈਵ 'ਤੇ ਪਾਬੰਦੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਕਈ ਔਰਤ ਵਰਕਰਾਂ ਨੂੰ ਜੇਲ ਵੀ ਹੋ ਚੁੱਕੀ ਹੈ।