ਕੋਵਿਡ-19 ਦੇ ਡਰ ਕਾਰਨ ਸਾਊਦੀ ਨੇ ''ਉਮਰਾ'' ਯਾਤਰਾ ''ਤੇ ਵੀ ਲਾਈ ਰੋਕ
Thursday, Mar 05, 2020 - 09:51 AM (IST)
ਰਿਆਦ (ਬਿਊਰੋ): ਕੋਰੋਨਾਵਾਇਰਸ ਦੇ ਡਰ ਕਾਰਨ ਸਾਊਦੀ ਅਰਬ ਨੇ ਪਹਿਲਾਂ ਮੱਕਾ ਯਾਤਰਾ 'ਤੇ ਪਾਬੰਦੀ ਲਗਾਈ ਸੀ। ਤਾਜ਼ਾ ਜਾਣਕਾਰੀ ਮੁਤਾਬਕ ਸਾਊਦੀ ਅਰਬ ਨੇ ਬੁੱਧਵਾਰ ਨੂੰ 'ਉਮਰਾ' ਯਾਤਰਾ 'ਤੇ ਵੀ ਰੋਕ ਲਗਾ ਦਿੱਤੀ ਹੈ। ਸਾਊਦੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਮੱਕਾ ਅਤੇ ਮਦੀਨਾ ਦੇ ਬਾਅਦ ਹੁਣ ਪਵਿੱਤਰ 'ਉਮਰਾ' ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਇਜ਼ਰਾਈਲ ਦਾ ਦਾਅਵਾ, ਲੱਭ ਲਿਆ ਕੋਰੋਨਾਵਾਇਰਸ ਦਾ ਇਲਾਜ
ਮੰਤਰਾਲੇ ਨੇ ਦੇਸ਼ ਦੀ ਅਧਿਕਾਰਕਤ ਸਾਊਦੀ ਪ੍ਰੈੱਸ ਏਜੰਸੀ ਨੂੰ ਦਿੱਤੇ ਗਏ ਇਕ ਬਿਆਨ ਵਿਚ ਦੱਸਿਆ,''ਖਾੜੀ ਦੇਸ਼ ਨੇ ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਅਤੇ ਵਸਨੀਕਾਂ ਲਈ ਉਮਰਾ ਯਾਤਰਾ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।'' ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਵਿੱਤਰ ਮਦੀਨਾ ਦੀ ਯਾਤਰਾ 'ਤੇ ਪਾਬੰਦੀ ਲਗਾਈ ਗਈ ਸੀ। ਗੌਰਤਲਬ ਹੈ ਕਿ ਚੀਨ ਦੇ ਬਾਹਰ ਕੋਰੋਨਾਵਾਇਰਸ ਦੁਨੀਆਭਰ ਵਿਚ ਫੈਲਦਾ ਜਾ ਰਿਹਾ ਹੈ। ਹਾਲੇ ਤੱਕ ਇਸ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਜਾਂ ਟੀਕਾ ਨਹੀਂ ਲੱਭਿਆ ਜਾ ਸਕਿਆ ਹੈ। ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣਾ ਬਚਾਅ ਕਰਨ ਦੇ ਉਪਾਅ ਕਰ ਰਰੇ ਹਨ।