ਸਾਊਦੀ ''ਚ ਕੋਰੋਨਾ ਦੀ ਦਹਿਸ਼ਤ, ਸਕੂਲ-ਕਾਲਜ ਕੀਤੇ ਗਏ ਬੰਦ

Monday, Mar 09, 2020 - 10:43 AM (IST)

ਰਿਆਦ (ਬਿਊਰੋ): ਚੀਨ ਦੇ ਬਾਅਦ ਹੁਣ 101 ਦੇਸ਼ਾਂ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਸਾਊਦੀ ਅਰਬ ਨੇ ਦੇਸ਼ ਵਿਚ ਨੋਵਲ ਕੋਰੋਨਾਵਾਇਰਸ (ਕੋਵਿਡ-19) ਦੇ ਪ੍ਰਸਾਰ ਨੂੰ ਰੋਕਣ ਲਈ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਸਾਊਦੀ ਪ੍ਰਿੰਸ ਏਜੰਸੀ ਨੇ ਐਤਵਾਰ ਨੂੰ ਸਿੱਖਿਆ ਮੰਤਰਾਲੇ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਇਹ ਫੈਸਲਾ 9 ਮਾਰਚ ਤੋਂ ਲਾਗੂ ਹੋਵੇਗਾ ਅਤੇ ਅਗਲੀ ਸੂਚਨਾ ਜਾਰੀ ਹੋਣ ਤੱਕ ਬਣਿਆ ਰਹੇਗਾ। 

ਪੜ੍ਹੋ ਇਹ ਅਹਿਮ ਖਬਰ - ਇਸ ਸਾਲ ਖਤਮ ਨਹੀਂ ਹੋਵੇਗਾ ਕੋਰੋਨਾ, SARS ਦਾ ਇਲਾਜ ਲੱਭਣ ਵਾਲੇ ਡਾਕਟਰ ਦਾ ਦਾਅਵਾ

ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਕਤੀਫ ਖੇਤਰ ਵਿਚ ਕੋਵਿਡ-19 ਦੇ ਮਾਮਲਿਆਂ ਦੀ ਰਿਪੋਰਟ ਦੇ ਬਾਅਦ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਠੀਕ ਇਕ ਦਿਨ ਬਾਅਦ ਇਹ ਫੈਸਲਾ ਲਿਆ ਗਿਆ। ਸਾਊਦੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਦੇ ਹੁਣ ਤੱਕ 11 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਵਰਚੁਅਲ ਐਜੁਕੇਸ਼ਨ ਪ੍ਰੋਗਰਾਮ ਸਰਗਰਮ ਕੀਤੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਕੋਰੋਨਾ ਇਨਫੈਕਟਿਡ 100 ਸਾਲ ਦਾ ਬਜ਼ੁਰਗ ਪੂਰੀ ਤਰ੍ਹਾਂ ਹੋਇਆ ਠੀਕ

ਚੀਨ ਵਿਚ ਇਸ ਵਾਇਰਸ ਨਾਲ ਘੱਟੋ-ਘੱਟ 3,119 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹਨਾਂ ਵਿਚ ਜ਼ਿਆਦਾਤਰ ਹੁਬੇਈ ਸੂਬੇ ਦੇ ਹਨ। ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ਵਿਚ ਇਸ ਵਾਇਰਸ ਦੇ ਹੁਣ ਤੱਕ 1,05,580 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਵਿਚ ਇਸ ਵਾਇਰਸ ਸਬੰਧੀ 41 ਮਾਮਲੇ ਸਾਹਮਣੇ ਆ ਚੁੱਕੇ ਹਨ।


Vandana

Content Editor

Related News