ਸਾਊਦੀ ਅਰਬ ਨੇ ਦਿੱਤਾ ਝਟਕਾ, ਭਾਰਤੀਆਂ ਨੂੰ ਛੱਡ ਪਾਕਿ ਲੋਕਾਂ ਨੂੰ ਦਿੱਤੀ ਯਾਤਰਾ ਦੀ ਮਨਜ਼ੂਰੀ

Tuesday, May 18, 2021 - 11:38 AM (IST)

ਸਾਊਦੀ ਅਰਬ ਨੇ ਦਿੱਤਾ ਝਟਕਾ, ਭਾਰਤੀਆਂ ਨੂੰ ਛੱਡ ਪਾਕਿ ਲੋਕਾਂ ਨੂੰ ਦਿੱਤੀ ਯਾਤਰਾ ਦੀ ਮਨਜ਼ੂਰੀ

ਰਿਆਦ (ਬਿਊਰੋ): ਸਾਊਦੀ ਅਰਬ ਵਿਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸਾਊਦੀ ਅਰਬ ਸੋਮਵਾਰ ਤੋਂ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਲਗਾਈ ਗਈ ਯਾਤਰਾ ਪਾਬੰਦੀ ਨੂੰ ਹਟਾ ਰਿਹਾ ਹੈ। ਸਾਊਦੀ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਸਮੇਤ ਕਈ ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ ਨੂੰ ਹਟਾ ਰਿਹਾ ਹੈ ਪਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਇਹ ਰੋਕ ਜਾਰੀ ਰਹੇਗੀ। ਸਾਊਦੀ ਅਰਬ ਨੇ ਇਹ ਪਾਬੰਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਯਾਤਰਾ ਦੇ ਬਾਅਦ ਹਟਾਈ ਹੈ।

ਸਾਊਦੀ ਅਰਬ ਦੇ ਅੰਦਰੂਨੀ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ 17 ਮਈ ਨੂੰ ਸਾਰੀਆਂ ਸਰਹੱਦਾਂ-ਹਵਾ, ਸਮੁੰਦਰ ਅਤੇ ਜ਼ਮੀਨ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹ ਦਿੱਤਾ ਜਾਵੇਗਾ। ਇਹ ਕਿਹਾ ਗਿਆ ਹੈ ਕਿ ਸਾਊਦੀ ਅਰਬ ਉਹਨਾਂ ਲੋਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦੇਵੇਗਾ ਜਿਹਨਾਂ ਨੂੰ ਕੋਵਿਡ ਟੀਕੇ ਲੱਗੇ ਸਨ ਅਤੇ ਜਿਹੜੇ 6 ਮਹੀਨੇ ਤੋਂ ਘੱਟ ਸਮੇਂ ਵਿਚ ਇਨਫੈਕਸ਼ਨ ਤੋਂ ਉਭਰ ਚੁੱਕੇ ਸਨ। 18 ਸਾਲ ਤੋਂ ਘੱਟ ਉਮਰ ਦੇ ਨਾਗਰਿਕ ਯਾਤਰਾ ਕਰ ਸਕਦੇ ਹਨ ਜੇਕਰ ਉਹਨਂ ਕੋਲ ਸਿਹਤ ਬੀਮਾ ਪਾਲਿਸੀ ਹੈ ਜਿਹੜੇ ਕੋਰੋਨਾ ਵਾਇਰਸ ਨਾਲ ਸਬੰਧਤ ਜ਼ੋਖਮਾਂ ਨੂੰ ਕਵਰ ਕਰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਹੁਣ ਹੇਰ ਦੇਸ਼ਾਂ ਨੂੰ ਭੇਜੇਗਾ ਵੈਕਸੀਨ, ਬਾਈਡੇਨ ਨੇ 2 ਕਰੋੜ ਡੋਜ਼ ਦੇਣ ਦਾ ਕੀਤਾ ਵਾਅਦਾ

ਲਾਗੂ ਇਹ ਨਿਯਮ
ਅਧਿਕਾਰੀਆਂ ਦਾ ਕਹਿਣਾ ਹੈਕਿ ਉਹ ਪੂਰੀ ਸਮਰੱਥਾ ਨਾਲ ਅੰਤਰਰਾਸ਼ਟਰੀ ਉਡਾਣਾਂ ਸੰਚਾਲਿਤ ਕਰਨ ਲਈ ਤਿਆਰ ਹਨ। ਇਸ ਵਿਚਕਾਰ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਸਾਊਦੀ ਅਰਬ 20 ਮਈ ਤੋਂ ਆਉਣ ਵਾਲੇ ਯਾਤਰੀਆਂ 'ਤੇ ਸੰਸਥਾਗਤ ਕੁਆਰੰਟੀਨ ਨੂੰ ਲਾਗੂ ਕਰੇਗਾ। ਯਾਤਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ ਜਿਹਨਾਂ ਵਿਚ ਸਾਊਦੀ ਨਾਗਰਿਕ, ਉਹਨਾਂ ਦੇ ਜੀਵਨਸਾਥੀ ਅਤੇ ਬੱਚੇ ਸ਼ਾਮਲ ਹਨ। ਕੋਵਿਡ ਟੀਕੇ ਲਗਵਾਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਅਧਿਕਾਰਤ ਵਫਦਾਂ ਦੇ ਇਲਾਵਾ ਡਿਪਲੋਮੈਟਾਂ ਅਤੇ ਉਹਨਾਂ ਨਾਲ ਰਹਿਣ ਵਾਲੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੁਆਰੰਟੀਨ ਤੋਂ ਬਾਹਰ ਰੱਖਿਆ ਜਾਵੇਗਾ ਪਰ ਟੀਕਾ ਲਗਾਏ ਗਏ ਵਿਅਕਤੀਆਂ ਨੂੰ ਛੱਡ ਕੇ ਦੂਜੀ ਸ਼੍ਰੇਣੀਆਂ ਨੂੰ ਘਰੇਲੂ ਕੁਆਰੰਟੀਨ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। ਇਸ ਵਿਚ ਕੋਰੋਨਾ ਵਾਇਰਸ ਦੇ ਜ਼ੋਖਮਾਂ ਨੂੰ ਕਵਰ ਕਰਨ ਲਈ ਇਕ ਵੈਧ ਸਿਹਤ ਬੀਮਾ ਪਾਲਿਸੀ ਪ੍ਰਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇਗਾ।

ਸਾਊਦੀ ਅਰਬ ਏਅਰਲਾਈਨਜ਼ ਨੇ ਕਿਹਾ ਕਿ ਉਸ ਨੇ 95 ਹਵਾਈ ਅੱਡਿਆਂ ਤੋਂ 71 ਮੰਜ਼ਿਲਾਂ ਲਈ ਉਡਾਣਾਂ ਸੰਚਾਲਿਤ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਜਿਸ ਵਿਚ 28 ਘਰੇਲੂ ਅਤੇ 43 ਅੰਤਰਰਾਸ਼ਟਰੀ ਮੰਜ਼ਿਲਾਂ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਦੇ ਸਧਾਰਨ ਅਥਾਰਿਟੀ ਨੇ ਕਿਹਾ ਕਿ ਸੋਮਵਾਰ ਨੂੰ ਪੂਰੇ ਰਾਜ ਦੇ ਹਵਾਈ ਅੱਡਿਆਂ 'ਤੇ ਲੱਗਭਗ 385 ਉਡਾਣਾਂ ਸੰਚਾਲਿਤ ਹੋਣ ਦੀ ਆਸ ਹੈ।ਹਾਲੇ ਭਾਰਤ ਸਮੇਤ ਲੇਬਨਾਨ, ਯਮਨ, ਈਰਾਨ, ਸੀਰੀਆ, ਲੀਬੀਆ, ਅਰਮੀਨੀਆ, ਸੋਮਾਲੀਆ, ਕਾਂਗੋ ਲੋਕਤੰਤਰੀ ਗਣਰਾਜ, ਅਫਗਾਨਿਸਤਾਨ, ਵੈਨੇਜ਼ੁਏਲਾ, ਬੇਲਾਰੂਸ ਅਤੇ ਤੁਰਕੀ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਬਰਕਰਾਰ ਰਹੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News