ਸਾਊਦੀ ਅਰਬ : ਤਖਤਾ ਪਲਟ ਦੇ ਦੋਸ਼ ’ਚ ਚੌਥੇ ਸ਼ਹਿਜ਼ਾਦੇ ਦੀ ਗ੍ਰਿਫਤਾਰੀ

03/10/2020 1:29:24 AM

ਰਿਆਦ (ਇੰਟ.) - ਸਾਊਦੀ ਅਰਬ 'ਚ ਸੱਤਾ ਲਈ ਸਾਜ਼ਿਸ਼ ਰਚਣ ਦੇ ਦੋਸ਼ 'ਚ ਸ਼ਨੀਵਾਰ ਨੂੰ ਇਕ ਸੀਨੀਅਰ ਸ਼ਹਿਜ਼ਾਦੇ ਨਾਏਫਬਿਨ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਫੌਜ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਦੇ ਤੌਰ 'ਤੇ ਸੇਵਾਵਾਂ ਦੇ ਚੁੱਕੇ ਹਨ। ਇਨ੍ਹਾਂ ਨੂੰ ਕ੍ਰਾਊਨ ਪ੍ਰਿੰਸ ਮੁਹੰਮਦ-ਬਿਨ-ਸਲਮਾਨ ਦੇ ਆਦੇਸ਼ 'ਤੇ ਗ੍ਰਿਫਤਾਰ ਕੀਤਾ ਗਿਆ।

PunjabKesari

ਨਿਊਯਾਰਕ ਟਾਈਮਜ਼ ਮੁਤਾਬਕ ਤਖਤਾ ਪਲਟ ਦੇ ਮਾਮਲੇ 'ਚ ਇਹ ਚੌਥੀ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਦੇ 3 ਹੋਰ ਸੀਨੀਅਰ ਸ਼ਹਿਜ਼ਾਦਿਆਂ ਦੀ ਗ੍ਰਿਫਤਾਰੀ ਹੋਈ ਸੀ। ਇਨ੍ਹਾਂ ਸਾਰਿਆਂ 'ਤੇ ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਦਾ ਤਖਤਾ ਪਲਟ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਅਜੇ ਤਕ ਸਾਊਦੀ ਦੇ ਅਧਿਕਾਰੀਆਂ ਨੇ ਇਨ੍ਹਾਂ ਗ੍ਰਿਫਤਾਰੀਆਂ ਦੇ ਬਾਰੇ 'ਚ ਕੁਝ ਨਹੀਂ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੱਤਾ 'ਤੇ ਆਪਣੀ ਪਕੜ ਬਣਾਈ ਰੱਖਣ ਲਈ ਕ੍ਰਾਊਨ ਪ੍ਰਿੰਸ ਨੇ ਚਾਰਾਂ ਸ਼ਹਿਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਹੈ। ਉਥੇ ਹੀ ਵਾਲ ਸਟ੍ਰੀਟ ਜਨਰਲ ਮੁਤਾਬਕ ਇਸ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਾ ਦੇ 10 ਤੋਂ ਜ਼ਿਆਦਾ ਅਧਿਕਾਰੀਆਂ, ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਇਸ 'ਚ ਮਦਦ ਕਰਨ ਵਾਲੇ ਹੋਰ ਲੋਕਾਂ 'ਤੇ ਵੀ ਕਾਰਵਾਈ ਹੋ ਸਕਦੀ ਹੈ। ਸ਼ਾਹੀ ਪਰਿਵਾਰ ਦੇ ਕਰੀਬੀ ਸੂਤਰਾਂ ਮੁਤਾਬਕ ਕ੍ਰਾਊਨ ਪ੍ਰਿੰਸ ਆਪਣੀ ਸੱਤਾ ਬਰਕਰਾਰ ਰੱਖਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ।


Khushdeep Jassi

Content Editor

Related News