ਕੈਨੇਡਾ ''ਚ ਲਾਪਤਾ ਹੋਇਆ ਸੀ ਪੰਜਾਬੀ ਬਜ਼ੁਰਗ, ਮਿਲਿਆ ਸੁਰੱਖਿਅਤ

01/03/2018 11:27:48 AM

ਵੈਨਕੁਵਰ— ਕੈਨੇਡਾ ਦੇ ਸ਼ਹਿਰ ਵੈਨਕੁਵਰ 'ਚ ਲਾਪਤਾ ਹੋਇਆ ਬਜ਼ੁਰਗ ਪੰਜਾਬੀ ਵਿਅਕਤੀ ਸੁਰੱਖਿਅਤ ਮਿਲ ਗਿਆ ਹੈ। ਵੈਨਕੁਵਰ ਪੁਲਸ ਨੇ ਦੱਸਿਆ ਕਿ 75 ਸਾਲਾ ਸਤਨਾਮ ਲੇਹਲ ਪਹਿਲੀ ਜਨਵਰੀ ਨੂੰ ਸਵੇਰੇ 11 ਵਜੇ ਲਾਪਤਾ ਹੋਏ ਸਨ। ਉਸ ਸਮੇਂ ਉਹ ਫਰੈਸਰ ਸਟਰੀਟ ਅਤੇ ਈਸਟ 56ਵੇਂ ਅਵੈਨਿਊ 'ਤੇ ਸਨ। ਹੁਣ ਉਨ੍ਹਾਂ ਦੇ ਮਿਲ ਜਾਣ ਨਾਲ ਪਰਿਵਾਰ ਖੁਸ਼ ਹੈ। ਉਨ੍ਹਾਂ ਨੂੰ ਲੱਭਣ ਲਈ ਪਰਿਵਾਰ ਵਾਲਿਆਂ ਨੇ ਪੁਲਸ ਦੀ ਮਦਦ ਲਈ ਸੀ। ਇਸ ਤੋਂ ਪਹਿਲਾਂ ਪੁਲਸ ਨੇ ਬਜ਼ੁਰਗ ਵਿਅਕਤੀ ਦੀ ਭਾਲ ਲਈ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਸੀ ਤੇ ਉਨ੍ਹਾਂ ਦੱਸਿਆ ਸੀ ਕਿ ਜੇਕਰ 5 ਫੁੱਟ 3 ਇੰਚ ਉੱਚੇ ਸਤਨਾਮ ਲੇਹਲ ਬਾਰੇ ਕਿਸੇ ਨੂੰ ਜਾਣਕਾਰੀ ਮਿਲੇ ਤਾਂ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ। ਅਜੇ ਤਕ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਥੋਂ ਮਿਲੇ ਹਨ ਤੇ ਪੁਲਸ ਉਨ੍ਹਾਂ ਤਕ ਕਿਵੇਂ ਪੁੱਜੀ।


Related News