ਸਰਬਜੀਤ ਹੱਤਿਆ ਮਾਮਲਾ : ਪਾਕਿ ਦੀ ਅਦਾਲਤ ਨੇ ਸਭ ਗਵਾਹ ਕੀਤੇ ਤਲਬ
Thursday, Sep 27, 2018 - 02:22 AM (IST)

ਲਾਹੌਰ–ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਭਾਰਤੀ ਨਾਗਰਿਕ ਸਰਬਜੀਤ ਦੀ ਹੱਤਿਆ ਸਬੰਧੀ ਸਭ ਗਵਾਹਾਂ ਨੂੰ ਅਗਲੇ ਮਹੀਨੇ ਤਲਬ ਕੀਤਾ ਹੈ। ਸਰਬਜੀਤ ਪਾਕਿਸਤਾਨ ਦੀ ਇਕ ਜੇਲ ਵਿਚ ਬੰਦ ਸੀ, ਜਿਥੇ 5 ਸਾਲ ਪਹਿਲਾਂ ਮਈ 2013 ਵਿਚ ਉਸ ਦੀ ਹੋਰਨਾਂ ਕੈਦੀਆਂ ਨੇ ਹੱਤਿਆ ਕਰ ਦਿੱਤੀ ਸੀ। ਲਾਹੌਰ ਦੇ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਮੁਹੰਮਦ ਮੋਇਨ ਨੇ ਇਸਤਗਾਸਾ ਪੱਖ ਦੇ ਕਿਸੇ ਵੀ ਗਵਾਹ ਵਲੋਂ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਿਚ ਨਾ ਆਉਣ ’ਤੇ ਨਾਰਾਜ਼ਗੀ ਪ੍ਰਗਟਾਈ।