ਮਨੋਜ ਤਿਵਾੜੀ ਦੇ ਰੋਡ ਸ਼ੋਅ 'ਚ ਸਪਨਾ ਚੌਧਰੀ ਨੂੰ ਦੇਖ ਬੇਕਾਬੂ ਹੋਈ ਭੀੜ

05/05/2019 11:18:03 AM

ਨਵੀਂ ਦਿੱਲੀ (ਬਿਊਰੋ) — ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਦੇ ਚੋਣ ਪ੍ਰਚਾਰ ਲਈ ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਸ਼ਨੀਵਾਰ ਪੁੱਜੀ। ਮਲਕਾਗੰਜ ਇਲਾਕੇ ਵਿਚ ਹੋਏ ਰੋਡ ਸ਼ੋਅ ਦੌਰਾਨ ਸਪਨਾ ਨੂੰ ਦੇਖ ਕੇ ਭੀੜ ਇੰਨੀ ਬੇਕਾਬੂ ਹੋ ਗਈ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਸਪਨਾ ਅਤੇ ਤਿਵਾੜੀ ਇਕ ਖੁੱਲ੍ਹੀ ਮੋਟਰ ਗੱਡੀ ਵਿਚ ਸਵਾਰ ਹੋ ਕੇ ਪ੍ਰਚਾਰ ਕਰ ਰਹੇ ਸਨ। ਭੀੜ ਸਪਨਾ ਨੂੰ ਵੇਖਣ ਲਈ ਬੇਚੈਨ ਸੀ। ਭੀੜ ਨੂੰ ਬੇਕਾਬੂ ਹੁੰਦਾ ਵੇਖ ਕੇ ਪੁਲਸ ਨੇ ਲਾਠੀਚਾਰਜ ਕੀਤਾ ਤਾਂ ਜੋ ਹਾਲਾਤ ਨੂੰ ਕੰਟਰੋਲ ਵਿਚ ਕੀਤਾ ਜਾ ਸਕੇ।
 

ਦੱਸ ਦਈਏ ਕਿ ਸਪਨਾ ਚੌਧਰੀ ਨੂੰ ਬਾਅਦ ਵਿਚ ਪੁਲਸ ਨੇ ਆਪਣੀ ਮੋਟਰ ਗੱਡੀ ਵਿਚ ਬਿਠਾ ਕੇ ਸੁਰੱਖਿਅਤ ਕੱਢਿਆ। ਸਪਨਾ ਦੇ ਪ੍ਰੋਗਰਾਮ ਵਿਚ ਲੋਕਾਂ ਦੇ ਬੇਕਾਬੂ ਹੋਣ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਕਾਨਪੁਰ ਵਿਚ ਵੀ ਸਟੇਜ ਪਰਫਾਰਮੈਂਸ ਦੌਰਾਨ ਦਰਸ਼ਕ ਬੇਕਾਬੂ ਹੋ ਗਏ ਸਨ, ਜਿਸ ਕਾਰਨ ਸਪਨਾ ਨੂੰ ਪ੍ਰੋਗਰਾਮ ਅਧਵਾਟੇ ਵੀ ਛੱਡਣਾ ਪਿਆ ਸੀ।

 


Related News