11ਵੀਂ ਵਰਲਡ ਪੰਜਾਬੀ ਕਾਨਫਰੰਸ ; ਸੰਤ ਸੀਚੇਵਾਲ ਤੇ ਨਿਰਮਲ ਰਿਸ਼ੀ ਨੂੰ ਕੀਤਾ ਗਿਆ ਸਨਮਾਨਤ

Wednesday, Jul 02, 2025 - 10:25 AM (IST)

11ਵੀਂ ਵਰਲਡ ਪੰਜਾਬੀ ਕਾਨਫਰੰਸ ; ਸੰਤ ਸੀਚੇਵਾਲ ਤੇ ਨਿਰਮਲ ਰਿਸ਼ੀ ਨੂੰ ਕੀਤਾ ਗਿਆ ਸਨਮਾਨਤ

ਬਰੈਂਪਟਨ- ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਜਗਤ ਪੰਜਾਬੀ ਸਭਾ ਵੱਲੋਂ 27 ਤੋਂ 29 ਜੂਨ ਤੱਕ ਤਿੰਨ ਦਿਨਾਂ 11ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ਵਿਸ਼ਵ ਭਰ 'ਚ ਵੱਸਦੇ ਪੰਜਾਬੀਆਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ,ਪੰਜਾਬੀ ਭਾਸ਼ਾ,ਸੱਭਿਆਚਾਰ ਅਤੇ ਇਤਿਹਾਸ ਬਾਰੇ ਚਰਚਾ ਕਰਨ ਲਈ ਪ੍ਰਤੀਕ ਬਣ ਕੇ ਉਭਰੀ। ਕਾਨਫਰੰਸ ਦੀ ਸ਼ੁਰੂਆਤ 27 ਜੂਨ ਨੂੰ ਹੋਈ, ਜਿਸ ਦੌਰਾਨ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਰਾਹੀਂ ਪੰਜਾਬ ਦੀ ਮਿੱਟੀ,ਪੰਜਾਬੀ ਭਾਸ਼ਾ ਅਤੇ ਵਾਤਾਵਰਣ ਦੀ ਰੱਖਿਆ ਲਈ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਇੰਦਰਦੀਪ ਸਿੰਘ ਚੀਮਾ ਚੇਅਰਮੈਨ ਈਸਟਵੁੱਡ ਡਿਵੈਲਪਰਜ਼ ਵਲੋਂ ਸੁਰਜੀਤ ਪਾਤਰ ਐਵਾਰਡ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਅੰਮ੍ਰਿਤਾ ਪ੍ਰੀਤਮ ਅਵਾਰਡ ਨਿਰਮਲਾ ਰਿਸ਼ੀ ਨੂੰ ਨਵਾਜਿਆ ਗਿਆ। 

PunjabKesari

ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਐੱਮ. ਪੀ. ਪੀ. ਅਮਰਜੋਤ ਸੰਧੂ, ਐੱਮ. ਪੀ. ਅਮਨਦੀਪ ਸੋਢੀ ਅਤੇ ਐੱਮ. ਪੀ. ਸੋਨੀਆ ਸਿੱਧੂ ਵਰਗੀਆਂ ਕੈਨੇਡੀਅਨ ਸਿਆਸੀ ਹਸਤੀਆਂ ਨੇ ਵੀ ਕਾਨਫਰੰਸ ਵਿੱਚ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਗਾਈ। ਉਨ੍ਹਾਂ ਨੇ ਕੈਨੇਡਾ 'ਚ ਵਧ ਰਹੀ ਪੰਜਾਬੀ ਭਾਈਚਾਰੇ ਦੀ ਭੂਮਿਕਾ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ।

ਕਾਨਫਰੰਸ ਦੇ ਦੂਜੇ ਦਿਨ 28 ਜੂਨ ਨੂੰ ‘ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ’ ਅਤੇ ‘ਗਦਰੀ ਯੋਧਿਆਂ ਦਾ ਆਜ਼ਾਦੀ ਸੰਘਰਸ਼ 'ਚ ਯੋਗਦਾਨ’ ਵਿਸ਼ਿਆਂ ‘ਤੇ ਵਿਚਾਰ ਗੋਸ਼ਠੀ ਆਯੋਜਿਤ ਕੀਤੀ ਗਈ। ਵਿਦਵਾਨਾਂ, ਲੇਖਕਾਂ ਅਤੇ ਆਨੰਦਮਈ ਬੁਲਾਰਿਆਂ ਵੱਲੋਂ ਭਾਸ਼ਾ ਦੇ ਸੰਕਟ, ਨਵੇਂ ਉਪਾਅ ਅਤੇ ਇਤਿਹਾਸਕ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਕਈ ਬੁਲਾਰਿਆਂ ਨੂੰ ਇਸ ਦੌਰਾਨ ਜਗਤ ਪੰਜਾਬੀ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। 

PunjabKesari

29 ਜੂਨ ਨੂੰ ਹੋਏ ਸਮਾਪਤੀ ਸਮਾਗਮ 'ਚ ਭੰਗੜਾ, ਗਿੱਧਾ ਅਤੇ ਸੰਗੀਤ ਪੇਸ਼ਕਾਰੀਆਂ ਨੇ ਸਾਰਿਆਂ ਦਾ ਦਿਲ ਮੋਹ ਲਿਆ। ਇਸ ਦੇ ਨਾਲ ਹੀ ਇੰਦਰਦੀਪ ਸਿੰਘ ਚੀਮਾ ਨੇ ਜਗਤ ਪੰਜਾਬੀ ਸਭਾ ਅਗਲਾ ਸਮਾਗਮ ਵੈਸਟਵੁੱਡ ਵਿਲੈਜ ਰਇਆ ਅਤੇ ਨੌਰਥ ਵੁੱਡ ਵਿਲੈਜ ਚੱਕ ਮੰਡੇਰ ਵਿੱਚ ਕਰਵਾਉਣ ਦਾ ਸੱਦਾ ਦਿਤਾ, ਜਿਸ ਨੂੰ ਸਭਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਵਲੋਂ ਕਬੂਲ ਕੀਤਾ ਗਿਆ। ਇਸਦੇ ਨਾਲ ਹੀ ਮੁੱਖ ਮਹਿਮਾਨ ਵਜੋਂ ਹਕੂਮਤ ਸਿੰਘ ਮੱਲੀ (ਭਾਣਜਾ, ਸ਼ਹੀਦੇ ਆਜਮ ਭਗਤ ਸਿੰਘ) ਨੂੰ ਅਗਲੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News