ਕੈਨੇਡਾ 'ਚ ਰਾਤੋ-ਰਾਤ ਬਦਲੀ ਭਾਰਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ, ਲੱਗਾ 1 ਮਿਲੀਅਨ ਡਾਲਰ ਦਾ ਜੈਕਪਾਟ
Wednesday, Mar 27, 2024 - 11:46 AM (IST)
ਟੋਰਾਂਟੋ (ਰਾਜ ਗੋਗਨਾ)- ਕੈਨੇਡਾ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਦਾ ਜੈਕਪਾਟ ਲੱਗਾ ਹੈ, ਜਿਸ ਵਿਚ ਉਸ ਨੇ ਰਾਤੋ-ਰਾਤ 10 ਲੱਖ ਕੈਨੇਡੀਅਨ ਡਾਲਰ ਯਾਨੀ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ। ਜੇਕਰ ਇਸ ਰਕਮ ਨੂੰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਲਾਟਰੀ ਜੇਤੂ ਸੰਦੀਪ ਪਟੇਲ ਓਨਟਾਰੀਓ ਖੇਤਰ ਦੇ ਅਰਨਪ੍ਰਿਅਰ ਨਾਂ ਦੇ ਕਸਬੇ ਵਿੱਚ ਰਹਿੰਦਾ ਹੈ ਅਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ। ਸੰਦੀਪ ਪਟੇਲ ਹਫ਼ਤੇ ਵਿੱਚ 2 ਤੋਂ 3 ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ।
ਇਹ ਵੀ ਪੜ੍ਹੋ: ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ
ਦਰਅਸਲ ਸੰਦੀਪ ਪਟੇਲ ਨੇ 2023 ਵਿੱਚ ਇੱਕ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਦਾ ਡਰਾਅ 29 ਜੁਲਾਈ 2023 ਨੂੰ ਨਿਕਲ ਚੁੱਕਾ ਸੀ ਪਰ ਕੁੱਝ ਦਿਨ ਪਹਿਲਾਂ ਜਦੋਂ ਉਹ ਆਪਣੀ ਕਾਰ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੂੰ ਪੁਰਾਣੀ ਲਾਟਰੀ ਟਿਕਟ ਮਿਲੀ, ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤ ਲਈ ਹੈ। ਕਿਉਂਕਿ ਉਸ ਦੀ ਲਾਟਰੀ ਦੇ 7 ਨੰਬਰ ਲੱਕੀ ਡਰਾਅ ਨਾਲ ਮੇਲ ਖਾ ਰਹੇ ਸਨ। ਇਸ ਮਗਰੋਂ ਉਹ ਆਪਣੀ ਟਿਕਟ ਲੈ ਕੇ ਟੋਰਾਂਟੋ ਪਹੁੰਚਿਆ, ਜਿੱਥੇ ਉਸ ਨੂੰ 1 ਮਿਲੀਅਨ ਡਾਲਰ ਦਾ ਚੈੱਕ ਭੇਟ ਕੀਤਾ ਗਿਆ। ਸੰਦੀਪ ਪਟੇਲ ਨੂੰ ਬੀਤੀ 19 ਮਾਰਚ 2024 ਨੂੰ 1 ਮਿਲੀਅਨ ਡਾਲਰ ਦਾ ਚੈੱਕ ਮਿਲਿਆ।
ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ
ਸੰਦੀਪ ਪਟੇਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਹੋਮ ਲੋਨ ਦਾ ਭੁਗਤਾਨ ਕਰੇਗਾ ਅਤੇ ਆਪਣੇ ਨਿਵੇਸ਼ ਦੇ ਕੁਝ ਟੀਚਿਆਂ ਨੂੰ ਪੂਰਾ ਕਰੇਗਾ, ਜਦੋਂ ਕਿ ਬਾਕੀ ਬਚੀ ਰਕਮ ਦੀ ਬਚਤ ਕਰੇਗਾ। ਹਮੇਸ਼ਾ ਲਾਟਰੀ ਦੀਆਂ ਟਿਕਟਾਂ ਖਰੀਦਣ ਵਾਲੇ ਸੰਦੀਪ ਪਟੇਲ ਨੇ ਮੰਨਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਲਾਟਰੀ ਜਿੱਤ ਜਾਵੇਗਾ, ਪਰ ਉਸ ਦੀ ਪਤਨੀ ਨੂੰ ਵਿਸ਼ਵਾਸ ਸੀ ਕਿ ਉਹ ਦਿਨ ਜ਼ਰੂਰ ਆਵੇਗਾ। ਇਥੇ ਦੱਸ ਦੇਈਏ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਭਾਰੀ ਟੈਕਸ ਅਦਾ ਕਰਨਾ ਪੈਂਦਾ ਹੈ, ਪਰ ਕੈਨੇਡਾ ਵਿੱਚ ਲਾਟਰੀ ਵਿੱਚ ਜਿੱਤਣ ਵਾਲੇ ਵੱਲੋਂ ਕੋਈ ਟੈਕਸ ਨਹੀਂ ਅਦਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।