ਇਸ ਦੇਸ਼ ਦੀ ਪੀ.ਐੱਮ. ਨੇ ਤੰਬੂ ''ਚ ਚੁੱਕੀ ਸਹੁੰ, ਵਿਰੋਧੀਆਂ ਨੇ ਸੰਸਦ ''ਚ ਲਾਇਆ ਤਾਲਾ

Tuesday, May 25, 2021 - 06:56 PM (IST)

ਇਸ ਦੇਸ਼ ਦੀ ਪੀ.ਐੱਮ. ਨੇ ਤੰਬੂ ''ਚ ਚੁੱਕੀ ਸਹੁੰ, ਵਿਰੋਧੀਆਂ ਨੇ ਸੰਸਦ ''ਚ ਲਾਇਆ ਤਾਲਾ

ਸਮੋਆ (ਬਿਊਰੋ): ਸੱਤਾ ਪਾਉਣ ਦੇ ਲਾਲਚ ਵਿਚ ਨੇਤਾ ਲੋਕ ਸਹੀ-ਗਲਤ ਦੀ ਪਰਵਾਰ ਨਹੀਂ ਕਰਦੇ। ਪ੍ਰਸ਼ਾਂਤ ਸਾਗਰ ਖੇਤਰ ਵਿਚ ਸਥਿਤ ਇਕ ਦੇਸ਼ ਸਮੋਆ ਵਿਚ ਕੁਝ ਅਜਿਹਾ ਹੀ ਹੁੰਦਾ ਦਿਸ ਰਿਹਾ ਹੈ ਜਿੱਥੇ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਲਈ ਸੰਸਦ ਦੇ ਦਰਵਾਜ਼ੇ ਨਹੀਂ ਖੁੱਲ੍ਹ ਸਕੇ। ਸਮੋਆ ਵਿਚ ਹੋਈਆਂ ਚੋਣਾਂ ਵਿਚ ਸੱਤਾਧਰੀ ਦਲ ਦੀ ਹਾਰ ਦੇ ਬਾਅਦ ਪੀ.ਐੱਮ. ਨੇ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਇੰਨਾ ਹੀ ਨਹੀ ਪੀ.ਐੱਮ. ਆਪਣੀ ਹਾਰ ਬਰਦਾਸ਼ਤ ਨਹੀਂ ਕਰ ਪਾਏ ਤਾਂ ਉਹਨਾਂ ਨੇ ਸੰਸਦ ਵਿਚ ਤਾਲਾ ਲਗਾ ਦਿੱਤਾ। 

PunjabKesari

ਸਮੋਆ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਦੇਸ਼ ਨੂੰ ਪਹਿਲੀ ਔਰਤ ਪ੍ਰਧਾਨ ਮੰਤਰੀ ਮਿਲੀ ਹੈ। ਸੱਤਾ ਦੇ ਹੱਥ ਵਿਚੋਂ ਜਾਣ ਨਾਲ ਨਾਖੁਸ਼ ਮੌਜੂਦਾ ਪੀ.ਐੱਮ. ਟਵਿਲਾਏਪਾ ਸੈਲੇਲੇ ਮੈਲਿਲੇਗਾਓਈ ਨੇ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਸੰਸਦ ਵਿਚ ਤਾਲਾ ਲੱਗਣ ਕਾਰਨ ਪਹਿਲੀ ਔਰਤ ਪੀ.ਐੱਮ. ਨਾਓਮੀ ਮਤਾਫਾ ਨੂੰ ਸੰਸਦ ਦੇ ਬਾਹਰ ਤੰਬੂ ਲਗਾ ਕਿ ਸਹੁੰ ਚੁੱਕਣੀ ਪਈ। ਇਸ ਮਗਰੋਂ ਹੀ ਦੇਸ਼ ਵਿਚ ਲੀਡਰਸ਼ਿਪ ਦਾ ਸੰਕਟ ਪੈਦਾ ਹੋ ਗਿਆ ਹੈ। 

PunjabKesari

ਇੱਥੇ ਦੱਸ ਦਈਏ ਕਿ ਸਮੋਆ ਵਿਚ 40 ਸਾਲਾਂ ਤੋਂ ਸ਼ਾਸਨ ਕਰ ਰਹੀ ਹਿਊਮਨ ਰਾਈਟਸ ਪ੍ਰੋਟੈਕਸ਼ਨ ਪਾਰਟੀ (HRPP) ਨੂੰ ਮਤਾਫਾ ਦੀ ਫਾਸਟ ਪਾਰਟੀ ਨੇ ਅਪ੍ਰੈਲ ਵਿਚ ਹੋਈਆਂ ਚੋਣਾਂ ਵਿਚ ਸੱਤਾ ਤੋਂ ਹਟਾ ਦਿੱਤਾ ਸੀ। ਇੱਧਰ ਮੈਲਿਲੇਗਾਓਈ ਇਸ ਸਮਾਰੋਹ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਹਨਾਂ ਨੇ ਇਸ ਨੂੰ ਅਣਅਧਿਕਾਰਤ ਕਰਾਰ ਦਿੱਤਾ ਹੈ। ਐੱਚ.ਆਰ.ਪੀ.ਪੀ. ਅਤੇ ਫਾਸਟ ਪਾਰੀ ਵਿਚਾਲੇ ਚੋਣਾਂ ਸਮੇਂ ਬਹੁਤ ਸਖ਼ਤ ਮੁਕਾਬਲਾ ਹੋਇਆ। ਇਸ ਦੌਰਾਨ ਦੋਹਾਂ ਪਾਰਟੀਆਂ ਨੇ 25-25 ਸੀਟਾਂ ਹਾਸਲ ਕੀਤੀਆਂ ਪਰ ਇਸ ਮਗਰੋਂ ਇਕ ਆਜ਼ਾਦ ਜੇਤੂ ਨੇ ਫਾਸਟ ਨੂੰ ਆਪਣਾ ਸਮਰਥਨ ਦਿੱਤਾ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਉਲਝਣ 'ਚ, ਘਰ ਹਟਾਵੇ ਜਾਂ 1.6 ਕਰੋੜ ਦਾ ਕਰੇ ਭੁਗਤਾਨ

ਇਸ ਫ਼ੈਸਲੇ ਦੇ ਬਾਅਦ ਐੱਚ.ਆਰ.ਪੀ.ਪੀ. ਨੇ ਸੱਤਾ ਬਚਾਉਣ ਲਈ ਕਾਨੂੰਨ ਦਾ ਸਹਾਰਾ ਲਿਆ ਅਤੇ ਅਦਾਲਤ ਵਿਚ ਕਿਹਾ ਕਿ ਵਿਰੋਧੀਆਂ ਨੇ ਔਰਤ ਸਾਂਸਦ ਕੋਟੇ ਦਾ ਪਾਲਣ ਠੀਕ ਢੰਗ ਨਾਲ ਨਹੀਂ ਕੀਤਾ ਹੈ। ਇਸ ਮਗਰੋਂ ਚੋਣ ਕਮਿਸ਼ਨ ਨੇ ਅਪ੍ਰੈਲ ਦੀ ਵੋਟਿੰਗ ਦੇ ਨਤੀਜਿਆਂ ਨੂੰ ਰੱਦ ਕੀਤਾ ਅਤੇ 21 ਮਈ ਨੂੰ ਨਵੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਪਰ ਪੰਜ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਅਪ੍ਰੈਲ ਦੀਆਂ ਚੋਣਾਂ ਨੂੰ ਠੀਕ ਦੱਸਿਆ ਜਿਸ ਮਗਰੋਂ ਐੱਚ.ਆਰ.ਪੀ.ਪੀ. ਨੂੰ ਇਸ ਮਾਮਲੇ ਬਾਰੇ ਕਾਫੀ ਨਿਰਾਸ਼ਾ ਹੋਈ। ਪੀ.ਐੱਮ. ਮੈਲਿਲੇਗਾਓਈ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਦੇਸ਼ 'ਤੇ 22 ਸਾਲਾਂ ਤੱਕ ਸ਼ਾਸਨ ਕੀਤਾ ਸੀ। ਸਮੋਆ ਨੇ ਸਾਲ 1962 ਵਿਚ ਨਿਊਜ਼ੀਲੈਂਡ ਤੋਂ ਆਜ਼ਾਦੀ ਹਾਸਲ ਕੀਤੀ ਸੀ। ਫਿਲਹਾਲ ਹੁਣ ਇਸ ਰਾਜਨੀਤਕ ਸੰਕਟ ਨਾਲ ਕਿਵੇਂ ਨਜਿੱਠਿਆਜਾਵੇਗਾ ਹਰ ਕਿਸੇ ਦੀਆਂ ਨਜ਼ਰਾਂ ਇਸ 'ਤੇ ਟਿੱਕੀਆਂ ਹੋਈਆਂ ਹਨ। 


author

Vandana

Content Editor

Related News