ਕੈਲੀਫੋਰਨੀਆ ਦੇ ਨੇਵੀ ਹੈਲੀਕਾਪਟਰ ਹਾਦਸੇ ''ਚ ਮਰਨ ਵਾਲੇ ਸੇਲਰਾਂ ਦੀ ਪਛਾਣ ਜਾਰੀ
Monday, Sep 06, 2021 - 11:29 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਜਲ ਸੇਨਾ ਵੱਲੋਂ ਪਿਛਲੇ ਹਫਤੇ ਸਾਨ ਡਿਏਗੋ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਕੇ ਮਾਰੇ ਗਏ 5 ਸੇਲਰਾਂ ਦੀ ਪਛਾਣ ਜਾਰੀ ਕੀਤੀ ਗਈ ਹੈ। ਇਹਨਾਂ ਪੰਜ ਮ੍ਰਿਤਕ ਅਧਿਕਾਰੀਆਂ 'ਚ ਓਖਰਸਟ, ਕੈਲੀਫੋਰਨੀਆ ਤੋਂ ਪਾਇਲਟ ਲੈਫਟੀਨੈਂਟ ਬ੍ਰੈਡਲੀ ਫੋਸਟਰ (29), ਐਨਜੈਂਡਲੇ, ਵਰਜੀਨੀਆ ਤੋਂ ਇੱਕ ਪਾਇਲਟ ਲੈਫਟੀਨੈਂਟ ਪਾਲ ਫ੍ਰਿਡਲੇ (28), ਸਲੇਮ, ਵਰਜੀਨੀਆ ਤੋਂ ਨੇਵਲ ਏਅਰ ਕ੍ਰਿਊਮੈਨ ਦੂਜੀ ਕਲਾਸ ਜੇਮਸ ਬੁਰਿਆਕ(31), ਸੇਵਰਨਾ ਪਾਰਕ, ਮੈਰੀਲੈਂਡ ਤੋਂ ਹਸਪਤਾਲ ਕੋਰਪਸਮੈਨ ਦੂਜੀ ਕਲਾਸ ਸਾਰਾਹ ਬਰਨਜ਼(31) ਅਤੇ ਸੇਂਟ ਲੁਈਸ, ਮਿਜ਼ੂਰੀ ਤੋਂ ਹਸਪਤਾਲ ਕੋਰਪਸਮੈਨ ਤੀਜੀ ਕਲਾਸ ਬੇਲੀ ਟਕਰ (21) ਆਦਿ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ
ਪਿਛਲੇ ਹਫਤੇ ਸਮੁੰਦਰੀ ਹਾਦਸੇ ਵਿੱਚ ਲਾਪਤਾ ਹੋਣ ਤੋਂ ਬਾਅਦ ਇਹਨਾਂ ਅਧਿਕਾਰੀਆਂ ਨੂੰ ਐਤਵਾਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ। ਜਿਸ ਉਪਰੰਤ ਇਹਨਾਂ ਦੀ ਪਛਾਣ ਵੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਐੱਮ. ਐੱਚ.-603 ਸੀਹਾਕ ਹੈਲੀਕਾਪਟਰ ਜਿਸ 'ਚ ਇਹ ਸਭ ਸਵਾਰ ਸਨ ਦੇ ਪੈਸੀਫਿਕ ਮਹਾਸਾਗਰ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਏ ਸਨ। ਇਹਨਾਂ ਲਾਪਤਾ ਹੋਏ ਸੇਲਰਾਂ ਨੂੰ ਲੱਭਣ ਦੇ ਕਾਫੀ ਯਤਨ ਕੀਤੇ ਗਏ ਪਰ ਸਭ ਵਿਅਰਥ ਰਹੇ, ਜਿਸ ਲਈ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।