ਰੂਸੀ ਫੌਜੀ ਚੇਰਨੋਬਿਲ ਪ੍ਰਮਾਣੂ ਪਲਾਂਟ ਛੱਡ ਰਹੇ ਹਨ : ਯੂਕ੍ਰੇਨ
Friday, Apr 01, 2022 - 02:15 AM (IST)
ਲਵੀਵ-ਰੂਸੀ ਫੌਜੀ ਚੇਰਨੋਬਿਲ ਪ੍ਰਮਾਣੂ ਪਲਾਂਟ ਨੂੰ ਛੱਡ ਕੇ ਬੇਲਾਰੂਸ ਨਾਲ ਲੱਗਦੀ ਯੂਕ੍ਰੇਨ ਦੀ ਸਰਹੱਦ ਵੱਲ ਵਧ ਰਹੇ ਹਨ। ਯੂਕ੍ਰੇਨ ਦੀ ਪ੍ਰਮਾਣੂ ਪਲਾਂਟ ਸੰਚਾਲਕ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਪ੍ਰਮਾਣੂ ਪਲਾਂਟ ਸੰਚਾਲਕ ਕੰਪਨੀ ਐਨਰਜੋਐਟਮ ਨੇ ਕਿਹਾ ਕਿ ਰੂਸੀ ਫੌਜ ਨੇੜਲੇ ਸ਼ਹਿਰ ਸਲਾਵੁਟਿਕ ਨੂੰ ਛੱਡਣ ਦੀ ਵੀ ਤਿਆਰੀ ਕਰ ਰਹੀ ਹੈ, ਜਿਥੇ ਪ੍ਰਮਾਣੂ ਪਲਾਂਟ ਦੇ ਕਰਮਚਾਰੀ ਰਹਿੰਦੇ ਹਨ।
ਇਹ ਵੀ ਪੜ੍ਹੋ : ਦਿੱਲੀ ’ਚ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਨਹੀਂ ਲੱਗੇਗਾ ਜੁਰਮਾਨਾ
ਐਨਰਜੋਐਟਮ ਮੁਤਾਬਕ ਪ੍ਰਾਪਤ ਰਿਪੋਰਟਾਂ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਰੂਸੀ ਫੌਜੀਆਂ ਨੇ ਚੇਰਨੋਬਿਲ ਪਲਾਂਟ ਦੇ ਆਲੇ-ਦੁਆਲੇ 10 ਕਿਲੋਮੀਟਰ ਵਰਗ ਖੇਤਰ ਦੇ ਰੈੱਡ ਫਾਰੈਸਟ ਇਲਾਕੇ 'ਚ ਖਾਈ ਵੀ ਪੁੱਟੀ ਸੀ। ਰੂਸੀ ਫੌਜੀਆਂ ਨੂੰ ਰੇਡੀਏਸ਼ਨ ਦਾ ਵੀ ਸਾਹਮਣਾ ਕਰਨਾ ਪਿਆ ਸੀ। ਰੇਡੀਏਸ਼ਨ ਕਾਰਨ ਫੌਜੀ ਬੀਮਾਰ ਪੈਣ ਲੱਗੇ ਅਤੇ ਇਸ ਤੋਂ ਬਾਅਦ ਚੇਨਰੋਬਿਲ ਪ੍ਰਮਾਣੂ ਪਲਾਂਟ ਨੂੰ ਛੱਡਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਸਿਹਤ ਮੰਤਰੀ ਵਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ