ਸਲੋਵਾਕੀਆ ਨੂੰ ਰੂਸੀ ਤੇਲ ਦੀ ਸਪਲਾਈ ਮੁੜ ਸ਼ੁਰੂ, ਯੂਕਰੇਨ ਰਾਹੀਂ ਡਰੂਜ਼ਬਾ ਪਾਈਪਲਾਈਨ ਦੀ ਵਰਤੋਂ
Thursday, Apr 23, 2026 - 02:28 PM (IST)
ਬ੍ਰਾਤਿਸਲਾਵਾ (ਸਲੋਵਾਕੀਆ): ਸਲੋਵਾਕੀਆ ਦੀ ਵਿੱਤ ਮੰਤਰੀ ਡੇਨੀਸਾ ਸਾਕੋਵਾ ਨੇ ਵੀਰਵਾਰ ਨੂੰ ਦੱਸਿਆ ਕਿ ਯੂਕਰੇਨ ਵਿੱਚੋਂ ਲੰਘਦੀ ਡਰੂਜ਼ਬਾ ਪਾਈਪਲਾਈਨ ਰਾਹੀਂ ਸਲੋਵਾਕੀਆ ਨੂੰ ਰੂਸੀ ਤੇਲ ਦੀ ਸਪਲਾਈ ਦੁਬਾਰਾ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਰੂਸੀ ਤੇਲ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਹੰਗਰੀ ਅਤੇ ਸਲੋਵਾਕੀਆ ਦਾ ਯੂਕਰੇਨ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਦੋਵਾਂ ਪੱਖਾਂ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਸੀ। ਯੂਰਪੀ ਸੰਘ ਦੇ ਜ਼ਿਆਦਾਤਰ ਹੋਰ ਦੇਸ਼ਾਂ ਦੇ ਉਲਟ, ਹੰਗਰੀ ਅਤੇ ਸਲੋਵਾਕੀਆ ਆਪਣੀਆਂ ਊਰਜਾ ਲੋੜਾਂ ਲਈ ਅਜੇ ਵੀ ਰੂਸ 'ਤੇ ਨਿਰਭਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
