ਭਾਰਤ ਦੀ ਤਨਜ਼ਾਨੀਆ ਨੂੰ ਵੱਡੀ ਮਦਦ ! ਭੇਜੀ 2 ਟਨ ਮੈਡੀਕਲ ਸਪਲਾਈ
Tuesday, Apr 21, 2026 - 04:20 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਸਹਿਯੋਗ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਤਨਜ਼ਾਨੀਆ ਦੇ ਦਾਰ ਐਸ ਸਲਾਮ ਸਥਿਤ ਸ਼੍ਰੀ ਹਿੰਦੂ ਮੰਡਲ ਹਸਪਤਾਲ ਨੂੰ 2 ਟਨ ਜ਼ਰੂਰੀ ਜੀਵਨ-ਰੱਖਿਅਕ ਮੈਡੀਕਲ ਸਪਲਾਈ ਭੇਜੀ ਹੈ। ਭਾਰਤੀ ਹਾਈ ਕਮਿਸ਼ਨਰ ਬਿਸ਼ਵਾਦੀਪ ਦੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੇਪ ਹਸਪਤਾਲ ਦੇ ਟਰੱਸਟੀ ਕੌਸ਼ਿਕ ਐਲ. ਰਮਈਆ ਨੂੰ ਭੇਂਟ ਕੀਤੀ।
ਇਸ ਮਦਦ ਵਿੱਚ ਆਕਸੀਜਨ ਕੰਸੰਟ੍ਰੇਟਰ, ਸੈਕਸ਼ਨ ਯੂਨਿਟ, ਆਕਸੀਮੀਟਰ, ਮਾਈਕ੍ਰੋਸਕੋਪ ਅਤੇ ਸਟੈਥੋਸਕੋਪ ਵਰਗੇ ਆਧੁਨਿਕ ਉਪਕਰਣ ਸ਼ਾਮਲ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਨਹੇਲਰ, ਸਰਿੰਜਾਂ, ਪੱਟੀਆਂ, ਦਸਤਾਨੇ ਅਤੇ ਵ੍ਹੀਲਚੇਅਰਾਂ ਵੀ ਭੇਜੀਆਂ ਗਈਆਂ ਹਨ। ਹਾਈ ਕਮਿਸ਼ਨਰ ਅਨੁਸਾਰ, ਇਸ ਯੋਗਦਾਨ ਦਾ ਉਦੇਸ਼ ਹਸਪਤਾਲ ਦੀ ਜਾਂਚ ਅਤੇ ਇਲਾਜ ਦੀ ਸਮਰੱਥਾ ਨੂੰ ਵਧਾਉਣਾ ਹੈ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ।
ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ
ਹਾਈ ਕਮਿਸ਼ਨਰ ਦੇ ਨੇ ਕਿਹਾ ਕਿ ਇਹ ਕਦਮ ਭਾਰਤ ਅਤੇ ਤਨਜ਼ਾਨੀਆ ਵਿਚਕਾਰ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ। ਹਸਪਤਾਲ ਦੇ ਟਰੱਸਟੀ ਕੌਸ਼ਿਕ ਰਮਈਆ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਜ਼ੋ-ਸਾਮਾਨ ਮੈਡੀਕਲ ਸਟਾਫ਼ ਲਈ ਰੋਜ਼ਾਨਾ ਦੇ ਕੰਮਾਂ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਫਰਵਰੀ ਨੂੰ ਵੀ ਭਾਰਤ ਸਰਕਾਰ ਨੇ ਇਸੇ ਹਸਪਤਾਲ ਨੂੰ ਲਗਭਗ 43 ਲੱਖ ਰੁਪਏ (12 ਕਰੋੜ ਤਨਜ਼ਾਨੀਅਨ ਸ਼ਿਲਿੰਗ) ਦੀ ਕੀਮਤ ਦੇ ਕਾਰਡੀਅਕ ਮਾਨੀਟਰ, ਵੈਂਟੀਲੇਟਰ ਅਤੇ ਹੋਰ ਮਸ਼ੀਨਾਂ ਦਾਨ ਕੀਤੀਆਂ ਸਨ।
ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
