ਆਸਟ੍ਰੇਲੀਆ ਦੀ ਤੇਲ ਰਿਫਾਇਨਰੀ ''ਚ ਲੱਗੀ ਭਿਆਨਕ ਅੱਗ, ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ
Wednesday, Apr 15, 2026 - 11:04 PM (IST)
ਜੀਲੌਂਗ : ਆਸਟ੍ਰੇਲੀਆ ਦੇ ਜੀਲੌਂਗ ਸਥਿਤ ਕੋਰੀਓ (Corio) ਤੇਲ ਰਿਫਾਇਨਰੀ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਰਿਫਾਇਨਰੀ ਆਸਟ੍ਰੇਲੀਆ ਵਿੱਚ ਚੱਲ ਰਹੀਆਂ ਸਿਰਫ਼ ਦੋ ਤੇਲ ਰਿਫਾਇਨਰੀਆਂ ਵਿੱਚੋਂ ਇੱਕ ਹੈ, ਜਿਸ ਕਾਰਨ ਇਸ ਘਟਨਾ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਵਿਕਟੋਰੀਆ ਐਮਰਜੈਂਸੀ ਵਿਭਾਗ ਅਨੁਸਾਰ, ਅੱਗ ਲੱਗਣ ਦੀ ਸੂਚਨਾ ਅੱਧੀ ਰਾਤ ਤੋਂ ਤੁਰੰਤ ਬਾਅਦ ਮਿਲੀ ਅਤੇ ਇਹ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ। ਵੀਵਾ ਐਨਰਜੀ (Viva Energy) ਦੁਆਰਾ ਚਲਾਈ ਜਾਣ ਵਾਲੀ ਇਹ ਰਿਫਾਇਨਰੀ ਪਿਛਲੇ 70 ਸਾਲਾਂ ਤੋਂ ਤੇਲ ਸੋਧਣ ਦਾ ਕੰਮ ਕਰ ਰਹੀ ਹੈ ਅਤੇ ਇੱਥੇ 1,100 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ।
There is a large fire at the Geelong Viva Energy refinery, this is one of only 2 operational refineries in Australia.
— JAKE FLAGPIES23 🏆🖤🤍 (@IncrediblyBozza) April 15, 2026
Video courtesy of Community Pete via Facebook #auspol #springst pic.twitter.com/kJKMVvlxbF
ਸਪਲਾਈ 'ਤੇ ਪੈ ਸਕਦਾ ਹੈ ਵੱਡਾ ਅਸਰ
ਇਹ ਰਿਫਾਇਨਰੀ ਵਿਕਟੋਰੀਆ ਰਾਜ ਦੀ 50 ਫੀਸਦੀ ਅਤੇ ਪੂਰੇ ਆਸਟ੍ਰੇਲੀਆ ਦੀ 10 ਫੀਸਦੀ ਬਾਲਣ ਦੀ ਲੋੜ ਨੂੰ ਪੂਰਾ ਕਰਦੀ ਹੈ। ਇੱਥੇ ਹਰ ਰੋਜ਼ ਲਗਭਗ 1,20,000 ਬੈਰਲ ਤੇਲ ਤਿਆਰ ਕੀਤਾ ਜਾਂਦਾ ਹੈ। ਅੱਗ ਲੱਗਣ ਕਾਰਨ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਬਾਲਣ ਤੋਂ ਇਲਾਵਾ, ਇਹ ਰਿਫਾਇਨਰੀ ਕਈ ਹੋਰ ਮਹੱਤਵਪੂਰਨ ਚੀਜ਼ਾਂ ਵੀ ਤਿਆਰ ਕਰਦੀ ਹੈ, ਜਿਨ੍ਹਾਂ 'ਚ ਹਾਈਡਰੋਕਾਰਬਨ ਸੌਲਵੈਂਟਸ ਤੇ ਸਮੁੰਦਰੀ ਜਹਾਜ਼ਾਂ ਦਾ ਬਾਲਣ, ਏਵੀਏਸ਼ਨ ਗੈਸ (Avgas) ਤੇ ਬਿਟੂਮਨ (ਲੁੱਕ), ਉੱਚ ਗੁਣਵੱਤਾ ਵਾਲਾ ਪਲਾਸਟਿਕ ਕੱਚਾ ਮਾਲ, ਜੋ ਭੋਜਨ ਦੀ ਪੈਕੇਜਿੰਗ, ਮੈਡੀਕਲ ਉਪਕਰਣਾਂ ਅਤੇ ਪੌਲੀਮਰ ਦੇ ਕਰੰਸੀ ਨੋਟ ਬਣਾਉਣ ਲਈ ਵਰਤਿਆ ਜਾਂਦਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਰਾਹਤ ਕਾਰਜ ਜਾਰੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
