ਈਰਾਨ ਨੂੰ ਹਥਿਆਰਾਂ ਦੀ ਸਪਲਾਈ ਨਾ ਕਰਨ ’ਤੇ ਸਹਿਮਤ ਹੋਇਆ ਚੀਨ : ਟਰੰਪ
Thursday, Apr 16, 2026 - 01:42 PM (IST)
ਕਾਹਿਰਾ, (ਭਾਸ਼ਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਚੀਨ, ਈਰਾਨ ਨੂੰ ਹਥਿਆਰ ਨਾ ਦੇਣ ’ਤੇ ਸਹਿਮਤ ਹੋ ਗਿਆ ਹੈ। ਉਨ੍ਹਾਂ ਦਾ ਇਹ ਦਾਅਵਾ ਅਜਿਹੇ ਸਮੇਂ ਆਇਆ ਹੈ ਜਦੋਂ ਖ਼ਬਰਾਂ ਹਨ ਕਿ ਚੀਨ ਹਥਿਆਰਾਂ ਦੀ ਸਪਲਾਈ ’ਤੇ ਵਿਚਾਰ ਕਰ ਰਿਹਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਲਿਖਿਆ ਕਿ ਚੀਨ ਮੇਰੇ ਵੱਲੋਂ ਹੋਰਮੁਜ਼ ਨੂੰ ਸਥਾਈ ਤੌਰ ’ਤੇ ਖੋਲ੍ਹਣ ਤੋਂ ਬਹੁਤ ਖ਼ੁਸ਼ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ (ਚੀਨ ਨੇ) ਈਰਾਨ ਨੂੰ ਹਥਿਆਰ ਨਾ ਭੇਜਣ ’ਤੇ ਸਹਿਮਤੀ ਪ੍ਰਗਟਾਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਇਨ੍ਹਾਂ ਦੋਵਾਂ ਗੱਲਾਂ ਨੂੰ ਆਪਸ ਵਿਚ ਜੋੜਨਾ ਦੱਸ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
