ਪਹਿਲੇ ਦਿਨ ਹੀ ਜੰਗਬੰਦੀ ਦੀਆਂ ਉੱਡੀਆਂ ਧੱਜੀਆਂ! ਰੂਸ-ਯੂਕਰੇਨ ਨੇ ਲਗਾਏ ਇਕ-ਦੂਜੇ ''ਤੇ ਹਮਲੇ ਕਰਨ ਦੇ ਦੋਸ਼

Sunday, Apr 12, 2026 - 06:09 PM (IST)

ਪਹਿਲੇ ਦਿਨ ਹੀ ਜੰਗਬੰਦੀ ਦੀਆਂ ਉੱਡੀਆਂ ਧੱਜੀਆਂ! ਰੂਸ-ਯੂਕਰੇਨ ਨੇ ਲਗਾਏ ਇਕ-ਦੂਜੇ ''ਤੇ ਹਮਲੇ ਕਰਨ ਦੇ ਦੋਸ਼

ਮਾਸਕੋ (ਭਾਸ਼ਾ): ਰੂਸ ਅਤੇ ਯੂਕਰੇਨ ਵਿਚਾਲੇ 'ਆਰਥੋਡਾਕਸ ਈਸਟਰ' ਦੇ ਮੌਕੇ 'ਤੇ ਐਲਾਨੀ ਗਈ 32 ਘੰਟਿਆਂ ਦੀ ਜੰਗਬੰਦੀ ਪਹਿਲੇ ਦਿਨ ਹੀ ਨਾਕਾਮ ਹੁੰਦੀ ਦਿਖਾਈ ਦੇ ਰਹੀ ਹੈ। ਰੂਸ ਅਤੇ ਯੂਕਰੇਨ ਦੋਵਾਂ ਨੇ ਇਕ-ਦੂਜੇ 'ਤੇ ਜੰਗਬੰਦੀ ਦੌਰਾਨ ਹਮਲੇ ਕਰਨ ਦੇ ਦੋਸ਼ ਲਗਾਏ ਹਨ। ਰੂਸ ਨੇ ਐਤਵਾਰ ਨੂੰ ਯੂਕਰੇਨ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਰੂਸੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ।

ਪਹਿਲੇ 16 ਘੰਟਿਆਂ 'ਚ 1,971 ਉਲੰਘਣਾਵਾਂ 

ਰੂਸੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜੰਗਬੰਦੀ ਦੇ ਸ਼ੁਰੂਆਤੀ 16 ਘੰਟਿਆਂ ਦੇ ਅੰਦਰ ਹੀ ਯੂਕਰੇਨੀ ਫੌਜ ਦੁਆਰਾ 1,971 ਵਾਰ ਨਿਯਮਾਂ ਦੀ ਉਲੰਘਣਾ ਕੀਤੀ ਗਈ। ਰੂਸ ਨੇ ਦਾਅਵਾ ਕੀਤਾ ਕਿ 11 ਅਪ੍ਰੈਲ ਸ਼ਾਮ 4 ਵਜੇ ਤੋਂ 12 ਅਪ੍ਰੈਲ ਸਵੇਰੇ 8 ਵਜੇ ਦੇ ਵਿਚਕਾਰ ਇਹ ਹਮਲੇ ਕੀਤੇ ਗਏ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਦੱਸਿਆ ਗਿਆ ਕਿ ਯੂਕਰੇਨੀ ਹਥਿਆਰਬੰਦ ਬਲਾਂ ਨੇ ਪੋਕਰੋਵਸਕੋਏ ਖੇਤਰ ਵਿੱਚ ਰੂਸੀ ਟਿਕਾਣਿਆਂ 'ਤੇ ਤਿੰਨ ਵਾਰ ਹਮਲਾ ਕੀਤਾ। ਮੰਤਰਾਲੇ ਨੇ ਅੱਗੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਗਾਈ ਅਤੇ ਦੇਨੇਪ੍ਰੋਪੇਤਰੋਵਸਕ ਖੇਤਰ ਦੇ ਓਤਰਾਦਨੋਏ ਇਲਾਕਿਆਂ ਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ ਰੂਸੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਦੇਵੋ 1 ਅਰਬ ਡਾਲਰ ਅਤੇ ਸਭ ਤੋਂ ਖੂਬਸੂਰਤ ਲਾੜੀ! ਇਸ ਦੇਸ਼ ਦੇ ਫੌਜ ਮੁਖੀ ਨੇ ਤੁਰਕੀ ਨੂੰ 30 ਦਿਨਾਂ ਦਾ ਅਲਟੀਮੇਟਮ

 ਯੂਕਰੇਨ ਨੇ ਵੀ ਲਗਾਏ ਜੰਗਬੰਦੀ ਤੋੜਨ ਦੇ ਦੋਸ਼

ਦੂਜੇ ਪਾਸੇ, ਯੂਕਰੇਨ ਦੇ ਸਮਾਚਾਰ ਪੋਰਟਲ 'ਯੂ.ਐਨ.ਆਈ.ਏ.ਐਨ. ਡਾਟ ਨੈੱਟ' ਨੇ ਰੂਸੀ ਫੌਜ 'ਤੇ ਹੀ ਜੰਗਬੰਦੀ ਦੀ ਉਲੰਘਣਾ ਕਰਨ ਦਾ ਉਲਟਾ ਦੋਸ਼ ਲਗਾਇਆ ਹੈ। ਰਿਪੋਰਟ ਅਨੁਸਾਰ ਰੂਸੀ ਫੌਜ ਨੇ ਸੂਮੀ ਖੇਤਰ ਵਿੱਚ ਇੱਕ ਐਂਬੂਲੈਂਸ 'ਤੇ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਦੇਰ ਰਾਤ ਰੱਖਿਆ ਮੰਤਰੀ ਐਂਡਰੀ ਬੇਲੌਸੋਵ ਅਤੇ ਚੀਫ਼ ਆਫ਼ ਜਨਰਲ ਸਟਾਫ਼ ਵੈਲੇਰੀ ਗੇਰਾਸਿਮੋਵ ਨੂੰ ਪੂਰਬੀ ਯੂਕਰੇਨ ਦੇ 1,300 ਕਿਲੋਮੀਟਰ ਲੰਬੇ ਮੋਰਚੇ 'ਤੇ ਸ਼ਨੀਵਾਰ ਸ਼ਾਮ 4 ਵਜੇ ਤੋਂ ਗੋਲੀਬਾਰੀ ਰੋਕਣ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਪਰ ਤਾਜ਼ਾ ਘਟਨਾਕ੍ਰਮ ਨੇ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਵਿਚਾਲੇ ਭਰੋਸੇ ਦੀ ਕਮੀ ਨੂੰ ਜਗ-ਜ਼ਾਹਿਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News