ਜ਼ੇਲੇਂਸਕੀ ਦੇ ਜੱਦੀ ਸ਼ਹਿਰ ''ਤੇ ਰੂਸੀ ਮਿਜ਼ਾਈਲ ਹਮਲਾ, 3 ਲੋਕਾਂ ਦੀ ਮੌਤ
Tuesday, Jun 13, 2023 - 02:24 PM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਸ਼ਹਿਰ ਕਰੀਵਈ ਰੀਹ ਵਿੱਚ ਰਿਹਾਇਸ਼ੀ ਇਮਾਰਤਾਂ ਉੱਤੇ ਰੂਸੀ ਮਿਜ਼ਾਈਲ ਹਮਲਿਆਂ ਵਿੱਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ। ਇੱਕ ਖੇਤਰੀ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਡਿਪ੍ਰੋਪੇਤ੍ਰੋਵਸਕ ਦੇ ਗਵਰਨਰ ਸੇਰਹੀ ਲੇਸਾਕ ਨੇ ਕਿਹਾ ਕਿ ਮੰਗਲਵਾਰ ਤੜਕੇ 5 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਤੇ ਹਮਲਾ ਹੋਇਆ ਅਤੇ ਇਲਾਕੇ 'ਚ ਅੱਗ ਲੱਗ ਗਈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ 'ਤੇ ਇਕ ਪੋਸਟ 'ਚ ਕਿਹਾ ਕਿ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ ਅਤੇ ਬਚਾਅ ਕਾਰਜ ਜਾਰੀ ਹਨ। ਯੂਕ੍ਰੇਨ ਵਿਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਜੱਦੀ ਸ਼ਹਿਰ ਵਿਚ ਰੂਸੀ ਹਮਲੇ ਵਿੱਚ ਖੂਨ ਖਰਾਬੇ ਦੀ ਇਹ ਤਾਜ਼ੀ ਘਟਨਾ ਹੈ। ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਨੇ ਲਿਖਿਆ, “ਅੱਤਵਾਦੀਆਂ ਵੱਲੋਂ ਮਿਜ਼ਾਈਲਾਂ, ਰੂਸੀ ਕਾਤਲਾਂ ਨੇ ਰਿਹਾਇਸ਼ੀ ਇਮਾਰਤਾਂ, ਸ਼ਹਿਰਾਂ ਅਤੇ ਨਾਗਰਿਕਾਂ ਵਿਰੁੱਧ ਆਪਣੀ ਜੰਗ ਜਾਰੀ ਰੱਖੀ ਹੈ।