ਰੂਸ ਦੇ ਹੈਕਰਾਂ ਨੇ ਅਮਰੀਕਾ, ਸਥਾਨਕ ਨੈੱਟਵਰਕਾਂ ਨੂੰ ਬਣਾਇਆ ਨਿਸ਼ਾਨਾ: ਅਮਰੀਕੀ ਅਧਿਕਾਰੀ

10/23/2020 11:20:22 AM

ਵਾਸ਼ਿੰਗਟਨ: ਅਮਰੀਕਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਦੇ ਹੈਕਰਾਂ ਨੇ ਘੱਟ ਤੋਂ ਘੱਟ ਦੋ ਸਰਵਰ ਤੋਂ ਡਾਟਾ ਚੋਰੀ ਕੀਤਾ ਅਤੇ ਦੇਸ਼ ਅਤੇ ਸਥਾਨਕ ਸਰਕਾਰਾਂ ਦੇ ਦਰਜਨਾਂ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਤੋਂ ਦੋ ਹਫਤੇ ਤੋਂ ਵੀ ਘੱਟ ਸਮੇਂ ਪਹਿਲੇ ਜਾਰੀ ਇਸ ਚਿਤਾਵਨੀ ਨੇ ਵੋਟਾਂ ਦੇ ਨਾਲ ਸੰਭਾਵਿਤ ਛੇੜਛਾੜ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ ਅਤੇ ਨਤੀਜਿਆਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕੀਤਾ ਹੈ। ਚਿਤਾਵਨੀ 'ਚ ਹਾਲ ਹੀ 'ਚ ਰੂਸ ਵੱਲੋਂ ਪ੍ਰਾਯੋਜਿਤ ਹੈਕਿੰਗ ਗਰੁੱਪਾਂ ਦੀ ਦੇਸ਼ ਅਤੇ ਸਥਾਨਕ ਨੈੱਟਵਰਕ ਦੇ ਖ਼ਿਲਾਫ਼ ਗਤੀਵਿਧੀਆਂ ਦਾ ਜ਼ਿਕਰ ਹੈ।

ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਰਾਤ ਨੂੰ ਇਕ ਪੱਤਰਕਾਰ ਸੰਮੇਲਨ 'ਚ ਈਰਾਨੀ ਦਖ਼ਲਅੰਦਾਜ਼ੀ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਇਸ ਦੇ ਬਾਅਦ ਐੱਫ.ਬੀ.ਆਈ. ਅਤੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਾਈਬਰ ਸੁਰੱਖਿਆ ਏਜੰਸੀ ਦੀ ਸਲਾਹ ਰੂਸ ਦੀ ਸੰਭਾਵਿਤ ਸਮਰੱਥਾਵਾਂ ਨੂੰ ਰੇਖਾਂਕਿਤ ਕਰਦਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਰੂਸੀ ਹੈਕਰਾਂ ਨੇ ਕਿਸ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਹੈਕਰਾਂ ਦੀ ਇਸ ਕੋਸ਼ਿਸ਼ ਦੇ ਕਾਰਨ ਚੋਣ ਜਾਂ ਸਰਕਾਰੀ ਕੰਮਾਂ ਦੇ ਪ੍ਰਭਾਵਿਤ ਹੋਣ ਜਾਂ ਚੁਣਾਵੀ ਡਾਟਾ ਦੀ ਅਖੰਡਤਾ ਨੂੰ ਖਤਰਾ ਪਹੁੰਚਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰੀ ਚੋਣਾਂ ਹੋਣੀਆਂ ਹਨ।


Aarti dhillon

Content Editor

Related News