ਯੂਕ੍ਰੇਨ ਨਾਲ ਗੱਲਬਾਤ ''ਚ ਹੋ ਰਹੀ ਪ੍ਰਗਤੀ : ਰੂਸੀ ਵਫ਼ਦ
Wednesday, Mar 30, 2022 - 01:10 AM (IST)
ਇਸਤਾਂਬੁਲ-ਯੂਕ੍ਰੇਨ ਨਾਲ ਗੱਲਬਾਤ 'ਚ ਸ਼ਾਮਲ ਰੂਸੀ ਵਫ਼ਦ ਦੇ ਮੁਖੀ ਵਲਾਦੀਮੀਰ ਮੇਦਿੰਸਕੀ ਨੇ ਕਿਹਾ ਕਿ ਮਾਸਕੋ ਇਸ ਬੈਠਕ ਨੂੰ ਸਮਝੌਤੇ ਦੀ ਦਿਸ਼ਾ 'ਚ ਇਕ ਕਦਮ ਦੇ ਰੂਪ 'ਚ ਦੇਖਦਾ ਹੈ। ਮੇਦਿੰਸਕੀ ਨੇ ਰੂਸ ਦੇ ਆਰ.ਟੀ.' ਟੈਲੀਵਿਜ਼ਨ ਨੂੰ ਕਿਹਾ ਕਿ ਰੂਸ ਇਸਤਾਂਬੁਲ 'ਚ ਗੱਲਬਾਤ ਦੌਰਾਨ ਮੰਗਲਵਾਰ ਨੂੰ ਯੂਕ੍ਰੇਨ ਵੱਲ ਦਿੱਤੇ ਗਏ ਪ੍ਰਸਤਾਵਾਂ ਨੂੰ ਸਪੱਸ਼ਟ ਰੂਪ ਨਾਲ ਸਕਾਰਾਤਮਕ ਤੱਥ ਦੇ ਰੂਪ 'ਚ ਦੇਖਦਾ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਉੱਤਰੀ ਸ਼ਹਿਰ ਚੇਰਨੀਹੀਵ ਦੇ ਆਲੇ-ਦੁਆਲੇ ਫੌਜੀ ਗਤੀਵਿਧੀਆਂ ਨੂੰ ਘੱਟ ਕਰਨ ਲਈ ਸਹਿਮਤ ਹੋ ਕੇ ਗੱਲਬਾਤ ਦੌਰਾਨ 'ਸ਼ਾਂਤੀ ਵੱਲ ਦੋ ਕਦਮ' ਚੁੱਕੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖਾਨ 3 ਅਪ੍ਰੈਲ ਨੂੰ ਕਰਨਗੇ ਭਰੋਸੇ ਦੀ ਵੋਟ ਦਾ ਸਾਹਮਣਾ
ਉਨ੍ਹਾਂ ਕਿਹਾ ਕਿ ਇਕ ਸੰਭਾਵਿਤ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਯੂਕ੍ਰੇਨ ਦੇ ਤਿਆਰ ਹੋਣ ਦੀ ਸਥਿਤੀ 'ਚ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਰਮਿਆਨ ਇਕ ਸੰਭਾਵਿਤ ਬੈਠਕ ਲਈ ਸਹਿਮਤ ਹੋ ਗਿਆ ਹੈ। ਯੂਕ੍ਰੇਨ ਦੇ ਵਫ਼ਦ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਾਨੂੰਨੀ ਰੂਪ ਨਾਲ ਸੁਰੱਖਿਆ ਗਾਰੰਟੀ ਦੇ ਆਧਾਰ 'ਤੇ ਭਵਿੱਖ ਦੇ ਸ਼ਾਂਤੀ ਸਮਝੌਤੇ ਲਈ ਇਕ ਸੰਭਾਵਿਤ ਖਰੜਾ ਤਿਆਰ ਕੀਤਾ ਹੈ ਜੋ ਯੂਕ੍ਰੇਨ 'ਤੇ ਹਮਲਾ ਹੋਣ 'ਤੇ ਹੋਰ ਦੇਸ਼ਾਂ ਨੂੰ ਦਖ਼ਲ ਦੇਣ ਦਾ ਅਧਿਕਾਰ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : IT ਯੂਕ੍ਰੇਨ ਲਈ ਭਰੋਸੇਯੋਗ ਸੂਚਨਾ 'ਤੇ ਦੇ ਰਿਹਾ ਹੈ ਧਿਆਨ : ਗੂਗਲ ਮੁਖੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ