ਦੇਸ਼ ’ਚ ਰੂਸੀ ਕੰਪਨੀ ਬਣਾਏਗੀ 200 ਵੰਦੇ ਭਾਰਤ ਟਰੇਨਾਂ, 35 ਸਾਲ ਤੱਕ ਕਰੇਗੀ ਰੱਖ-ਰਖਾਅ

Friday, Mar 03, 2023 - 03:15 AM (IST)

ਜਲੰਧਰ (ਇੰਟ.)-ਦੇਸ਼ ਵਿਚ ਵੰਦੇ ਭਾਰਤ ਟਰੇਨਾਂ ’ਤੇ ਕੀਤੀ ਮੈਨਿਊਫੈਕਚਰਿੰਗ ਤੇ ਰੱਖ-ਰਖਾਅ ਦੇ ਪ੍ਰਾਜੈਕਟ ਲਈ ਰੂਸ ਦੀ ਫਰਮ ਟਰਾਂਸਮੈਸ਼ਹੋਲਡਿੰਗ (ਟੀ. ਐੱਮ. ਐੱਚ.) ਅਤੇ ਰੇਲ ਵਿਕਾਸ ਨਿਗਮ ਲਿਮਟਿਡ (ਆਰ. ਵੀ. ਐੱਨ. ਐੱਲ.) ਦੇ ਸੰਯੁਕਤ ਉੱਦਮ ਨੇ 200 ਲਾਈਟਵੇਟ ਵੰਦੇ ਭਾਰਤ ਟਰੇਨਾਂ ਦੇ ਮੈਨਿਊਫੈਕਚਰਿੰਗ ਤੇ 35 ਸਾਲ ਤੱਕ ਦੇ ਰੱਖ-ਰਖਾਅ ਲਈ ਸਭ ਤੋਂ ਘੱਟ ਬੋਲੀ ਲਗਾਈ ਹੈ। ਰਿਪੋਰਟ ਮੁਤਾਬਕ ਕੰਸੋਰਟੀਅਮ ਨੇ ਲੱਗਭਗ 58,000 ਕਰੋੜ ਰੁਪਏ ਦੀ ਬੋਲੀ ਲਗਾਈ ਹੈ, ਜਿਸ ’ਚ ਇਕ ਟਰੇਨ ਸੈੱਟ ਦੇ ਨਿਰਮਾਣ ਦੀ ਲਾਗਤ 120 ਕਰੋੜ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਦਿੱਤੀ ਇਹ ਛੋਟ

ਇਹ ਆਈ. ਸੀ. ਐੱਫ-ਚੇਨਈ ਵੱਲੋਂ ਨਿਰਮਿਤ ਆਖਰੀ ਵੰਦੇ ਭਾਰਤ ਟਰੇਨਾਂ ਦੀ ਲਾਗਤ 128 ਕਰੋੜ ਰੁਪਏ ਪ੍ਰਤੀ ਸੈੱਟ ਤੋਂ ਘੱਟ ਹੈ। ਤੀਸਰੀ ਸਭ ਤੋਂ ਘੱਟ ਬੋਲੀ ਟੀਟਾਗੜ੍ਹ-ਬੀ. ਐੱਚ. ਈ. ਐੱਲ. ਦੀ ਸੀ, ਜਿਸ ਨੇ ਇਕ ਵੰਦੇ ਭਾਰਤ ਦੇ ਨਿਰਮਾਣ ਦੀ ਲਾਗਤ 139.8 ਕਰੋੜ ਰੁਪਏ ਲਗਾਈ ਸੀ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ

ਕਈ ਹੋਰ ਕੰਪਨੀਆਂ ਵੀ ਸਨ ਬੋਲੀ ’ਚ ਸ਼ਾਮਲ

ਇਨ੍ਹਾਂ ਦੋ ਕੰਪਨੀਆਂ ਤੋਂ ਇਲਾਵਾ ਫਰਾਂਸੀਸੀ ਰੇਲਵੇ ਕੰਪਨੀ ਐਲਸਟਾਮ, ਸਵਿਟਜ਼ਰਲੈਂਡ ਦੀ ਰੇਲਵੇ ਰੋਲਿੰਗ ਸਟਾਕ ਨਿਰਮਾਤਾ ਸਟੈਡਲਰ ਰੇਲ ਅਤੇ ਹੈਦਰਾਬਾਦ ਸਥਿਤ ਮੀਡੀਆ ਸਰਵੋ ਡ੍ਰਾਈਵਸ ਦਾ ਗੱਠਜੋੜ ਮੇਧਾ-ਸਟੈਡਲਰ, ਬੀ. ਈ. ਐੱਮ. ਐੱਲ. ਅਤੇ ਸੀਮੈਂਸ ਕੰਪਨੀ ਵੀ ਵੰਦੇ ਭਾਰਤ ਪ੍ਰਾਜੈਕਟ ਲਈ ਲਗਾਈ ਗਈ ਬੋਲੀ ’ਚ ਸ਼ਾਮਲ ਰਹੀ। ਇਨ੍ਹਾਂ ਟਰੇਨਾਂ ’ਚ ਬਿਹਤਰ ਬੈਠਣ ਦੀ ਸਹੂਲਤ, ਏਅਰ ਕੰਡੀਸ਼ਨਿੰਗ ’ਚ ਇਕ ਐਂਟੀ-ਬੈਕਟੀਰੀਅਲ ਸਿਸਟਮ ਅਤੇ ਸਿਰਫ 140 ਸੈਕੰਡ ’ਚ 160 ਕਿਲੋਮੀਟਰ/ਘੰਟਾ ਦੀ ਰਫ਼ਤਾਰ ਦੇਣ ਦੀ ਸਮਰੱਥਾ ਵਰਗੇ ਸੁਧਾਰ ਹਨ। ਕੇਂਦਰ ਸਰਕਾਰ ਨੇ 2021-22 ਦੇ ਬਜਟ ’ਚ 2024-25 ਦੇ ਅਖੀਰ ਤੱਕ ਭਾਰਤ ’ਚ 400 ਵੰਦੇ ਭਾਰਤ ਟਰੇਨਾਂ ਦੇ ਨਿਰਮਾਣ ਦਾ ਟੀਚਾ ਰੱਖਿਆ ਸੀ।


Manoj

Content Editor

Related News