ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ
Saturday, Mar 05, 2022 - 05:25 PM (IST)
ਮਾਸਕੋ : ਯੂਕ੍ਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਦੇ ਹੀ ਲੋਕ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖ਼ਿਲਾਫ਼ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ ਕਈ ਵੱਡੇ ਸ਼ਹਿਰਾਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ ਹਨ।
ਹੁਣ ਇਕ ਰੂਸੀ ਬਿਜਨੈੱਸਮੈਨ ਅਤੇ ਸਾਬਕਾ ਬੈਂਕਰ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਰੁਪਏ ’ਚ ਇਨਾਮ ਦੀ ਰਾਸ਼ੀ 7.5 ਕਰੋਡ਼ ਰੁਪਏ ਦੇ ਆਸ-ਪਾਸ ਹੋਵੇਗੀ। ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ’ਤੇ ਪੁਤਿਨ ਦੀ ਤਸਵੀਰ ਵਾਲੇ ਇਕ ਪੋਸਟਰ ਨੂੰ ਸ਼ੇਅਰ ਕੀਤਾ ਹੈ, ਜਿਸ ’ਤੇ 'Wanted: Dead or Alive. For Mass Murder' ਲਿਖਿਆ ਹੋਇਆ ਹੈ। ਏਲੇਕਸ ਨੇ ਪੋਸਟ ’ਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ’ਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਅਭਿਨੇਤਰੀ ਨੇ ਅਮਰੀਕੀ ਫ਼ੌਜ 'ਚ ਸ਼ਾਮਲ ਹੋ ਕੇ ਰਚਿਆ ਇਤਿਹਾਸ
ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਅਮਰੀਕਾ: ਕੰਧ ਤੋੜ ਕੇ ਸਕੂਲ ਅੰਦਰ ਦਾਖ਼ਲ ਹੋਈ ਕਾਰ, 19 ਬੱਚੇ ਜ਼ਖ਼ਮੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।