ਯੂਕ੍ਰੇਨ-ਰੂਸ ਵਿਚਾਲੇ ਜੰਗ ਦੇ 6ਵੇਂ ਦਿਨ ਰੂਸੀ ਫ਼ੌਜ ਨੇ ਖੇਰਸਨ ''ਤੇ ਕੀਤਾ ਹਮਲਾ

Tuesday, Mar 01, 2022 - 10:00 AM (IST)

ਕੀਵ (ਵਾਰਤਾ): ਯੂਕ੍ਰੇਨ ਵਿਚ ਚੱਲ ਰਹੀ ਰੂਸੀ ਫ਼ੌਜੀ ਕਾਰਵਾਈ ਦੇ ਵਿਚਕਾਰ ਰੂਸੀ ਫੌਜ ਨੇ ਹੁਣ ਖੇਰਸਨ ਸ਼ਹਿਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਸੰਚਾਰ ਅਤੇ ਸੂਚਨਾ ਸੁਰੱਖਿਆ ਲਈ ਯੂਕ੍ਰੇਨ ਦੀ ਰਾਜ ਸੇਵਾ ਨੇ ਕਿਹਾ ਕਿ ਚਸ਼ਮਦੀਦਾਂ ਦੇ ਅਨੁਸਾਰ ਦੁਸ਼ਮਣ (ਰੂਸੀ ਫੌ਼ਜ) ਹਵਾਈ ਅੱਡੇ ਤੋਂ ਨਿਕੋਲੇਵ ਹਾਈਵੇਅ ਅਤੇ ਕੋਲਡ ਸਟੋਰੇਜ ਪਲਾਂਟ ਦੇ ਨੇੜੇ ਇੱਕ ਰਿੰਗ ਵੱਲ ਵਧ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਰਪ, ਕੈਨੇਡਾ ਵੱਲੋਂ ਰੂਸ ਨੂੰ ਵੱਡਾ ਝਟਕਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ

ਖੇਰਸਨ ਦੇ ਸਥਾਨਕ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸ਼ਹਿਰ ਨੂੰ ਰੂਸੀ ਫ਼ੌਜੀਆਂ ਨੇ ਘੇਰਾ ਪਾ ਲਿਆ ਸੀ ਪਰ ਅਜੇ ਤੱਕ ਸ਼ਹਿਰ 'ਤੇ ਕਬਜ਼ਾ ਨਹੀਂ ਕੀਤਾ ਗਿਆ ਸੀ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਰੂਸੀ ਫ਼ੌਜ ਨੇ ਸ਼ਹਿਰ ਦੇ ਪ੍ਰਵੇਸ਼ ਦੁਆਰ 'ਤੇ ਰੋਕ ਲਗਾ ਦਿੱਤੀ ਹੈ। ਮੇਅਰ ਇਗੋਰ ਕੋਲੀਖਾਏ ਨੇ ਫੇਸਬੁੱਕ 'ਤੇ ਲਿਖਿਆ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਭਵਿੱਖ 'ਚ ਕੀ ਹੋਵੇਗਾ। ਖੇਰਸਨ ਯੂਕ੍ਰੇਨ ਦਾ ਸੀ ਅਤੇ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਂਤ ਅਤੇ ਸਾਵਧਾਨ ਰਹਿਣ ਦੀ ਬੇਨਤੀ ਕਰਦਾ ਹਾਂ। ਕਰਫਿਊ ਦੌਰਾਨ ਬਾਹਰ ਨਾ ਨਿਕਲੋ। ਦੁਸ਼ਮਣ ਨੂੰ ਲੜਨ ਲਈ ਨਾ ਉਕਸਾਓ। ਇਸ ਤੋਂ ਪਹਿਲਾਂ ਬੀਬੀਸੀ ਨੇ ਕਿਹਾ ਸੀ ਕਿ ਖੇਰਸਨ ਹਵਾਈ ਅੱਡੇ ਨੇੜੇ ਧਮਾਕੇ ਹੋਏ ਹਨ। ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਅਤੇ ਮੰਗਲਵਾਰ ਨੂੰ ਇਸ ਜੰਗ ਦੇ ਛੇਵਾਂ ਦਿਨ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News