ਵਿਕਟਰੀ ਡੇਅ ਪਰੇਡ: ਰੂਸ ਨੇ ਦਿਖਾਈ ਆਪਣੀ ਤਾਕਤ, ਭਾਰਤੀ ਮਿਲਟਰੀ ਦਸਤੇ ਨੇ ਬੰਨ੍ਹਿਆ ਸਮਾਂ (ਵੀਡੀਓ)

06/24/2020 6:04:55 PM

ਮਾਸਕੋ (ਬਿਊਰੋ): ਰੂਸ ਦੀ ਰਾਜਧਾਨੀ ਮਾਸਕੋ ਵਿਚ 75ਵੀਂ ਵਿਕਟਰੀ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਵਿਕਟਰੀ ਪਰੇਡ ਦੇ ਜ਼ਰੀਏ ਰੂਸ ਨੇ ਦੁਨੀਆ ਨੂੰ ਆਪਣੀ ਮਿਲਟਰੀ ਤਾਕਤ ਦਿਖਾਈ। ਇੱਥੇ ਦੱਸ ਦਈਏ ਕਿ ਚੀਨ ਦੇ ਨਾਲ ਤਣਾਅ ਦੇ ਵਿਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਪਰੇਡ ਦੇ ਦੌਰਾਨ ਭਾਰਤ ਦੀ ਮਿਲਟਰੀ ਦਸਤੇ ਨੇ ਵੀ ਤਿਰੰਗੇ ਦੇ ਨਾਲ ਕ੍ਰੇਮਲਿਨ ਦੀਆਂ ਸੜਕਾਂ 'ਤੇ ਮਾਰਚ ਕੀਤਾ।
 

ਭਾਰਤੀ ਦਸਤੇ ਨੇ ਮਾਸਕੋ 'ਚ ਦਿਖਾਈ ਤਾਕਤ

 

ਇਸ ਲਈ ਮਨਾਇਆ ਜਾਂਦੈ 'ਵਿਕਟਰੀ ਡੇਅ ਪਰੇਡ'

PunjabKesari
ਇੱਥੇ ਦੱਸ ਦਈਏ ਕਿ 24 ਜੂਨ, 1945 ਨੂੰ ਪਹਿਲੀ ਵਾਰ ਵਿਕਟਰੀ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਰੂਸੀ ਫੌਜ ਨੇ ਨਾ ਸਿਰਫ ਜਰਮਨੀ ਤੋਂ ਆਪਣੀ ਰਾਜਧਾਨੀ ਮਾਸਕੋ ਦੀ ਰੱਖਿਆ ਕੀਤੀ ਸੀ ਸਗੋਂ ਸਟਾਲਿਨਵਾਦ ਅਤੇ ਲੇਨਿਨਵਾਦ ਨੂੰ ਵੀ ਬਚਾਇਆ। ਉਦੋਂ ਤੋਂ ਹਰੇਕ ਸਾਲ ਇਸ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ।

9 ਮਈ ਦੇ ਬਜਾਏ 24 ਮਈ ਨੂੰ ਹੋਈ ਪਰੇਡ 

PunjabKesari
ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੇ ਰੂਸ ਨੇ ਇਸ ਵਾਰ ਆਪਣੀ ਵਿਕਟਰੀ ਡੇਅ ਪਰੇਡ ਨੂੰ ਲੱਗਭਗ 15 ਦਿਨਾਂ ਤੱਕ ਟਾਲ ਦਿੱਤਾ ਸੀ। ਇੱਥੇ ਦੱਸ ਦਈੇਏ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੈਅ ਸਮੇਂ 'ਤੇ ਹੀ ਪਰੇਡ ਕਰਵਾਉਣ ਦੇ ਪੱਖ ਵਿਚ ਸਨ ਪਰ ਰੂਸੀ ਅਧਿਕਾਰੀਆਂ ਨੇ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ।

ਭਾਰਤੀ ਫੌਜ ਦੇ ਦਲ ਨੇ ਕੀਤਾ ਮਾਰਚ ਪੋਸਟ

PunjabKesari
ਮਾਸਕੋ ਦੀਆਂ ਸੜਕਾਂ 'ਤੇ ਭਾਰਤ ਦੇ ਮਿਲਟਰੀ ਦਸਤੇ ਦੀ ਅਗਵਾਈ ਸਿੱਖ ਲਾਈਟ ਇਨਫੈਂਟਰੀ ਦੇ ਅਧਿਕਾਰੀ ਨੇ ਕੀਤੀ। ਇਸ ਦਲ ਵਿਚ ਭਾਰਤੀ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ 75 ਸੈਨਿਕ ਸ਼ਾਮਲ ਸਨ। ਇਹ ਮਿਲਟਰੀ ਦਸਤਾ ਕੁਝ ਦਿਨ ਪਹਿਲਾਂ ਹੀ ਇਸ ਪਰੇਡ ਦੀ ਰੀਹਰਸਲ ਕਰ ਰਿਹਾ ਸੀ। ਜਦੋਂ ਭਾਰਤੀ ਮਿਲਟਰੀ ਦਲ ਨੇ ਪਰੇਡ ਕੀਤੀ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਰੂਸ ਦੇ ਮਿਲਟਰੀ ਅਧਿਕਾਰੀਆਂ ਨੇ ਜੰਮ ਕੇ ਉਹਨਾਂ ਦਾ ਉਤਸ਼ਾਹ ਵਧਾਇਆ।

PunjabKesari

ਰੂਸੀ ਰਾਸ਼ਟਰਪਤੀ ਨੇ ਕੀਤਾ ਪਰੇਡ ਦਾ ਨਿਰੀਖਣ

PunjabKesari
ਰੂਸ ਦੀ ਇਸ ਵਿਸ਼ਾਲ ਪਰੇਡ ਵਿਚ 13,000 ਸੈਨਿਕ, 234 ਮਿਲਟਰੀ ਗੱਡੀਆਂ ਅਤੇ 75 ਜਹਾਜ਼ ਸ਼ਾਮਲ ਹੋਏ। ਪਰੇਡ ਦਾ ਨਿਰੀਖਣ ਕਰਨ ਦੇ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਸੰਬੋਧਨ ਵਿਚ ਫੌਜ ਨੂੰ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਨੇ ਇਸ ਦੌਰਾਨ ਮਿਲਟਰੀ ਆਧੁਨਿਕੀਕਰਨ ਸੰਬੰਧੀ ਵੀ ਗੱਲ ਕੀਤੀ। ਭਾਵੇਂਕਿ ਰੂਸੀ ਰਾਸ਼ਟਰਪਤੀ ਨੇ ਅਮਰੀਕਾ ਨੂੰ ਲੈਕੇ ਕੋਈ ਬਿਆਨ ਨਹੀਂ ਦਿੱਤਾ।

ਐੱਮ.ਆਈ-8 ਹੈਲੀਕਾਪਟਰ ਨੇ ਦਿਖਾਈ ਤਾਕਤ

PunjabKesari
ਵਿਕਟਰੀ ਡੇਅ ਪਰੇਡ ਵਿਚ ਆਸਮਾਨ ਵਿਚ ਰੂਸ ਦੇ ਐੱਮ.ਆਈ-8 ਹੈਲੀਕਾਪਟਰ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਹੈਲੀਕਾਪਟਰ ਨੂੰ ਭਾਰੀ ਮਿਲਟਰੀ ਸਾਜੋ ਸਾਮਾਨ ਢੋਣ ਤੋਂ ਲੈ ਕੇ ਹਮਲਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਬਣਨ ਵਾਲਾ ਹੈਲੀਕਾਪਟਰ ਵੀ ਹੈ। ਦੋ ਇੰਜਣ ਵਾਲੇ ਇਸ ਹੈਲੀਕਾਪਟਰ ਦੀ ਵਰਤੋਂ ਰੂਸ ਦੇ ਇਲਾਵਾ ਕਈ ਦੇਸ਼ਾ ਦੀਆਂ ਸੈਨਾਵਾਂ ਕਰਦੀਆਂ ਹਨ।

ਰੂਸੀ ਟੀ-14 ਆਮਾਰਟਾ ਟੈਂਕ ਵੀ ਹੋਇਆ ਸ਼ਾਮਲ

PunjabKesari
ਵਿਕਟਰੀ ਡੇਅ ਪਰੇਡ ਵਿਚ ਰੂਸ ਦੀ ਸਟੇਟ ਆਫ ਆਰਟ ਹਥਿਆਰ ਵਿਚ ਸ਼ਾਮਲ ਟੀ-14 ਆਮਾਰਟਾ ਟੈਂਕ ਨੇ ਵੀ ਹਿੱਸਾ ਲਿਆ। ਇੱਥੇ ਦੱਸ ਦਈੇਏ ਕਿ ਇਹ ਰੂਸ ਦੇ ਸਭ ਤੋਂ ਆਧੁਨਿਕ ਅਤੇ ਪ੍ਰਮੁੱਖ ਟੈਂਕਾਂ ਵਿਚੋਂ ਇਕ ਹੈ। ਇਹ ਟੈਂਕ ਰੂਸੀ ਫੌਜ ਵਿਚ ਸਾਲ 2015 ਵਿਚ ਸ਼ਾਮਲ ਹੋਇਆ ਹੈ। ਇਸ ਵਿਚ 125 ਐੱਮ.ਐੱਮ ਦੀ ਸਮੂਥ ਬੋਰ ਕੈਨਨ ਲੱਗੀ ਹੋਈ ਹੈ। ਜੋ ਕਈ ਤਰ੍ਹਾਂ ਦੇ ਗੋਲੇ ਫਾਇਰ ਕਰ ਸਕਦੀ ਹੈ।


Vandana

Content Editor

Related News