Russia-Ukraine War: ਰੂਸ ਨੇ ਵੀ ਲਿਆ ਬਦਲਾ, ਬ੍ਰਿਟਿਸ਼ ਉਡਾਣਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
Friday, Feb 25, 2022 - 10:25 PM (IST)
ਇੰਟਰਨੈਸ਼ਨਲ ਡੈਸਕ-ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਏਅਰਲਾਈਨਜ਼ ਦੇ ਰੂਸ 'ਚ ਉਤਰਨ ਜਾਂ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ 'ਤੇ ਪਾਬੰਦੀ ਲੱਗਾ ਦਿੱਤੀ। ਇਹ ਕਦਮ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਉਸ ਕਾਰਵਾਈ ਦੇ ਜਵਾਬ 'ਚ ਚੁੱਕਿਆ ਗਿਆ ਜਿਸ 'ਚ ਉਨ੍ਹਾਂ ਨੇ ਰੂਸੀ ਏਅਰਲਾਈਨਜ਼ ਏਅਰੋਫ਼ਲੋਤ ਨੂੰ ਯੂ.ਕੇ. 'ਚ ਹਵਾਈ ਖੇਤਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ Air India, ਬੁਖ਼ਾਰੈਸਟ ਲਈ ਅੱਜ ਰਾਤ ਰਵਾਨਾ ਹੋਣਗੀਆਂ 2 ਉਡਾਣਾਂ
ਵੀਰਵਾਰ ਨੂੰ ਯੂਕ੍ਰੇਨ 'ਤੇ ਮਾਕਸੋ ਦੇ ਹਮਲੇ ਦੇ ਜਵਾਬ 'ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਰੂਸ ਦੀ ਰਾਸ਼ਟਰੀ ਏਅਰਲਾਈਨ ਏਅਰੋਫ਼ਲੋਤ 'ਤੇ ਦੇਸ਼ 'ਚ ਉਤਰਨ 'ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਰੂਸੀ ਏਅਰਲਾਈਨਜ਼ ਨੂੰ ਆਮ ਤੌਰ 'ਤੇ ਏਅਰੋਫ਼ਲੋਤ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਰੂਸੀ ਫੈਡਰੇਸ਼ਨ ਦੀ ਫਲੈਗ ਕੈਰੀਅਰ ਅਤੇ ਸਭ ਤੋਂ ਵੱਡੀ ਏਅਰਲਾਈਨ ਹੈ। ਸਾਲ 1923 'ਚ ਸ਼ੁਰੂ ਹੋਏ ਏਅਰੋਫ਼ਲੋਤ ਦੁਨੀਆ ਦੀ ਸਭ ਤੋਂ ਪੁਰਾਣੀ ਸਰਗਰਮ ਏਅਰਲਾਈਨਾਂ 'ਚੋਂ ਇਕ ਹੈ।
ਇਹ ਵੀ ਪੜ੍ਹੋ :Ukraine-Russia War : ਜਾਨ ਬਚਾਉਣ ਲਈ 40 ਭਾਰਤੀ ਵਿਦਿਆਰਥੀਆਂ ਨੇ ਚੁੱਕਿਆ ਇਹ ਕਦਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।