ਇਤਿਹਾਸ 'ਚ ਪਹਿਲੀ ਵਾਰ ਹੀਰੇ ਦੇ ਅੰਦਰੋਂ ਮਿਲਿਆ 'ਅਨੋਖਾ ਹੀਰਾ'

Sunday, Oct 06, 2019 - 10:18 AM (IST)

ਇਤਿਹਾਸ 'ਚ ਪਹਿਲੀ ਵਾਰ ਹੀਰੇ ਦੇ ਅੰਦਰੋਂ ਮਿਲਿਆ 'ਅਨੋਖਾ ਹੀਰਾ'

ਮਾਸਕੋ (ਬਿਊਰੋ)— ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੀਰੇ ਦੇ ਅੰਦਰੋਂ ਹੀਰਾ ਮਿਲਿਆ ਹੈ। ਇਹ ਵਿਲਖੱਣ ਹੀਰਾ ਰੂਸ ਦੇ ਸਾਈਬੇਰੀਆ ਦੀ ਖਾਨ ਵਿਚੋਂ ਮਿਲਿਆ ਹੈ।  ਰੂਸ ਦੀ ਖਾਨ ਕੰਪਨੀ ਅਲਰੋਸਾ ਪੀ.ਜੇ.ਐੱਸ.ਸੀ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲਰੋਸਾ ਨੇ ਇਕ ਬਿਆਨ ਵਿਚ ਕਿਹਾ ਕਿ ਹੀਰਾ 80 ਕਰੋੜ ਸਾਲ ਤੋਂ ਜ਼ਿਆਦਾ ਪੁਰਾਣਾ ਹੋ ਸਕਦਾ ਹੈ।

PunjabKesari

ਇਸ ਹੀਰੇ ਨੂੰ ਰੂਸ ਦੀ ਰਵਾਇਤੀ ਗੁੱਡੀ 'ਮੈਟ੍ਰੀਓਸ਼ਕਰ' ਵਰਗਾ ਕਿਹਾ ਜਾ ਰਿਹਾ ਹੈ। ਉਸ ਗੁੱਡੀ ਵਿਚ ਵੱਡੀ ਗੁੱਡੀ ਦੇ ਅੰਦਰ ਛੋਟੀ ਗੁੱਡੀ ਹੁੰਦੀ ਹੈ। ਇਸ ਹੀਰੇ ਦਾ ਵਜ਼ਨ 0.62 ਕੈਰਟ ਹੈ, ਜਦਕਿ ਇਸ ਦੇ ਅੰਦਰ ਦੇ ਪੱਥਰ ਦਾ ਵਜ਼ਨ 0.02 ਕੈਰਟ ਹੈ। ਇਸ ਦੀ ਕੀਮਤ 60 ਮਿਲੀਅਨ ਡਾਲਰ (ਕਰੀਬ 426 ਕਰੋੜ ਰੁਪਏ) ਆਂਕੀ ਗਈ ਹੈ। 

PunjabKesari

ਅਲਰੋਸਾ ਦੇ 'ਰਿਸਰਚ ਐਂਡ ਡਿਵੈਲਪਮੈਂਟ ਜਿਓਲੌਜ਼ੀਕਲ ਐਂਟਰਪ੍ਰਾਈਜ਼' ਦੇ ਡਿਪਟੀ ਡਾਇਰੈਕਟਰ ਓਲੇਗ ਕੋਵਲਚੁਕ ਨੇ ਕਿਹਾ,''ਜਿੱਥੇ ਤੱਕ ਅਸੀਂ ਜਾਣਦੇ ਹਾਂ ਗਲੋਬਲ ਹੀਰੇ ਦੀ ਖੋਦਾਈ ਦੇ ਇਤਿਹਾਸ ਵਿਚ ਹੁਣ ਤੱਕ ਇਸ ਤਰ੍ਹਾਂ ਦਾ ਹੀਰਾ ਨਹੀਂ ਮਿਲਿਆ ਹੈ। ਇਹ ਅਸਲ ਵਿਚ ਕੁਦਰਤ ਦੀ ਵਿਲੱਖਣ ਰਚਨਾ ਹੈ।'' ਆਮਤੌਰ 'ਤੇ ਕੁਝ ਮਿਨਰਲਜ਼ ਕੈਵਿਟੀ ਦੇ ਬਣੇ ਬਿਨਾਂ ਦੂਜਿਆਂ ਵੱਲੋਂ ਪੇਸ਼ ਕੀਤੇ ਜਾਂਦੇ ਹਨ।

PunjabKesari

ਇਹ ਵਿਲੱਖਣ ਹੀਰਾ ਸਾਈਬੇਰੀਆਈ ਖੇਤਰ ਯਕੂਸ਼ੀਆ ਦੀ ਨਿਊਰਬਾ ਖਾਨ ਵਿਚੋਂ ਨਿਕਲਿਆ ਪਰ ਇਸ ਨੂੰ ਯਾਕੁਤਸਕ ਡਾਇਮੰਡ ਟਰੇਡ ਐਂਟਰਪ੍ਰਾਈਜ਼ ਨੇ ਕ੍ਰਮਬੱਧ ਕੀਤਾ, ਜਿਸ ਨੇ ਕੀਮਤੀ ਪੱਥਰ ਦੀ ਕੁਦਰਤੀ ਦੀ ਖੋਜ ਕੀਤੀ ਅਤੇ ਵਿਸ਼ਲੇਸ਼ਣ ਲਈ ਰਿਸਰਚ ਐਂਡ ਡਿਵੈਲਪਮੈਂਟ ਜਿਓਲੌਜ਼ੀਕਲ ਐਂਟਰਪ੍ਰਾਈਜ਼ ਨੂੰ ਦਿੱਤਾ। ਵਿਗਿਆਨੀਆਂ ਨੇ ਐਕਸ-ਰੇਅ ਮਾਈਕ੍ਰੋਟੋਮੋਗ੍ਰਾਫੀ ਦੇ ਨਾਲ ਸਪੇਕਟ੍ਰੋਸਕੋਪੀ ਦੇ ਕਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰ ਕੇ ਪੱਥਰ ਦੀ ਜਾਂਚ ਕੀਤੀ। ਅਲਰੋਸਾ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਅੱਗੇ ਦੇ ਵਿਸ਼ਲੇਸ਼ਣ ਲਈ ਅਮਰੀਕਾ ਦੇ ਜੇਮੋਲੌਜ਼ੀਕਲ ਇੰਸਟੀਚਿਊਟ ਨੂੰ ਮੈਟ੍ਰੀਓਸ਼ਕਾ ਹੀਰਾ ਭੇਜਣ ਦੀ ਹੈ।


author

Vandana

Content Editor

Related News