ਰੂਸ ਨੇ ਚੋਰੀ ਕੀਤਾ ਕੋਵੀਸ਼ਿਲਡ ਦਾ ਫਾਰਮੂਲਾ, ਫਿਰ ਬਣਾਈ ਆਪਣੀ ਸਪੂਤਨਿਕ-ਵੀ ਵੈਕਸੀਨ: ਬ੍ਰਿਟੇਨ

Tuesday, Oct 12, 2021 - 10:17 AM (IST)

ਲੰਡਨ : ਆਕਸਫੋਰਡ ਦੀ ਕੋਰੋਨਾ ਵੈਕਸੀਨ ਕੋਵੀਸ਼ਿਲਡ ਨੂੰ ਲੈ ਕੇ ਬ੍ਰਿਟੇਨ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਬ੍ਰਿਟੇਨ ਦੇ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਰੂਸ ਨੇ ਆਕਸਫੋਰਡ/ਐਸਟ੍ਰਾਜ਼ੇਨੇਕਾ ਦੀ ਕੋਵੀਸ਼ਿਲਡ ਵੈਕਸੀਨ ਦਾ ਬਲੂਪ੍ਰਿੰਟ ਚੋਰੀ ਕੀਤਾ ਅਤੇ ਇਸ ਤੋਂ ਬਾਅਦ ਆਪਣੀ ਸਪੂਤਨਿਕ-ਵੀ ਕੋਰੋਨਾ ਵੈਕਸੀਨ ਦਾ ਨਿਰਮਾਣ ਕੀਤਾ। ਇਹੀ ਨਹੀਂ, ਇਕ ਰੂਸੀ ਏਜੰਟ ਵੈਕਸੀਨ ਦੇ ਵਿਕਾਸ ਦੀ ਪੂਰੀ ਪ੍ਰਕਿਰਿਆ ਵਿਚ ਮੌਜੂਦ ਸੀ। ਉਸ ਨੇ ਆਕਸਫੋਰਡ ਦੀ ਵੈਕਸੀਨ ਦਾ ਫਾਰਮੂਲਾ ਰੂਸ ਨੂੰ ਦਿੱਤਾ।

ਇਹ ਵੀ ਪੜ੍ਹੋ : 100 ਦਿਨਾਂ ਮਗਰੋਂ ਅਨਲਾਕ ਹੋਈ 'ਸਿਡਨੀ', ਵੈਕਸੀਨੇਟਿਡ ਲੋਕਾਂ ਲਈ ਖੁੱਲ੍ਹੀਆਂ ਇਹ ਗਤੀਵਿਧੀਆਂ

ਬ੍ਰਿਟਿਸ਼ ਮੰਤਰੀਆਂ ਨੂੰ ਦੱਸਿਆ ਗਿਆ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਰੂਸ ਲਈ ਕੰਮ ਕਰਨ ਵਾਲੇ ਜਾਸੂਸਾਂ ਨੇ ਐਸਟ੍ਰਾਜ਼ੇਨੇਕਾ ਕੰਪਨੀ ਤੋਂ ਕੋਵੀਸ਼ਿਲਡ ਦਾ ਫਾਰਮੂਲਾ ਚੋਰੀ ਕੀਤਾ ਹੈ। ਇਹ ਦਾਆਵਾ ਅਜਿਹੇ ਸਮੇਂ ’ਤੇ ਆਇਆ ਹੈ, ਜਦੋਂ ਕੁੱਝ ਮਹੀਨੇ ਪਹਿਲਾਂ ਹੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਪੂਤਨਿਕ-ਵੀ ਕੋਰੋਨਾ ਵੈਕਸੀਨ ਲਗਵਾਈ ਹੈ।

ਇਹ ਵੀ ਪੜ੍ਹੋ : ਆਨਲਾਈਨ ਪਿਆਰ ਦੀ ਇਕ ਅਨੋਖੀ ਕਹਾਣੀ, 78 ਸਾਲਾ ਲਾੜੇ ਨੂੰ ਮਿਲੀ 79 ਸਾਲਾ ਲਾੜੀ

ਰੂਸ ਦੀ ਪਹਿਲੀ ਸੈਟੇਲਾਈਟ ਤੋਂ ਮਿਲਿਆ ਵੈਕਸੀਨ ਨੂੰ ਨਾਮ
ਇਸ ਵੈਕਸੀਨ ਨੂੰ ਨਾਮ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ। ਜਿਸ ਨੂੰ ਰੂਸ ਨੇ 1957 ਵਿਚ ਰੂਸੀ ਪੁਲਾੜ ਏਜੰਸੀ ਨੇ ਲਾਂਚ ਕੀਤਾ ਸੀ। ਉਸ ਸਮੇਂ ਵੀ ਰੂਸ ਅਤੇ ਅਮਰੀਕਾ ਦੇ ਵਿਚ ਸਪੇਸ ਰੇਸ ਸਿਖਰ 'ਤੇ ਸੀ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News