ਰੂਸ ਨੇ ਬਣਾਈ ਦੁਨੀਆ ਦੀ ਸਭ ਤੋਂ ਖਤਰਨਾਕ ਸਨਾਈਪਰ ਰਾਈਫਲ (ਤਸਵੀਰਾਂ)

04/13/2020 5:33:19 PM

ਮਾਸਕੋ (ਬਿਊਰੋ): ਮੌਜੂਦਾ ਸਮੇਂ ਵਿਚ ਅਜੇ ਵੀ ਕਈ ਦੇਸ਼ ਹਥਿਆਰ ਵਿਕਸਿਤ ਕਰਨ ਵਿਚ ਲੱਗੇ ਹੋਏ ਹਨ। ਏ.ਕੇ.-47 ਜਿਹੀ ਦੁਨੀਆ ਦੀ ਸਭ ਤੋਂ ਸਫਲ ਰਾਈਫਲ ਬਣਾਉਣ ਵਾਲੇ ਰੂਸ ਨੇ ਹੁਣ ਦੁਨੀਆ ਦੀ ਸਭ ਤੋਂ ਖਤਰਨਾਕ ਸਨਾਈਪਰ ਰਾਈਫਲ ਦਾ ਨਿਰਮਾਣ ਕੀਤਾ ਹੈ। ਲੋਬੇਵ ਆਰਮਜ਼ SVLK-14S 2 ਮੀਲ ਦੀ ਦੂਰੀ ਤੋਂ ਵੀ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਮਤਲਬ ਹੁਣ ਦੁਸ਼ਮਣ 3000 ਮੀਟਰ ਦੀ ਦੂਰੀ 'ਤੇ ਵੀ ਇਸ ਕਿਲਰ ਰਾਈਫਲ ਦੇ ਸਟੀਕ ਹਮਲੇ ਤੋਂ ਬਚ ਨਹੀਂ ਸਕਦਾ। ਇਹੀ ਨਹੀਂ ਇਹ ਰਾਈਫਲ ਕਿੰਨੀ ਜਾਨਲੇਵਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਕੋਈ ਬੁਲੇਟਪਰੂਫ ਜੈਕੇਟ ਵੀ ਇਸ ਨੂੰ ਰੋਕਣ ਦੀ ਤਾਕਤ ਨਹੀਂ ਰੱਖਦੀ। ਅੱਜ ਅਸੀਂ ਤੁਹਾਨੂੰ ਇਸ ਸਨਾਈਪਰ ਰਾਈਫਲ ਬਾਰੇ ਦੱਸ ਰਹੇ ਹਾਂ।

ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼

PunjabKesari
ਬ੍ਰਿਟਿਸ਼ ਫੌਜ ਦੇ ਕੋਲ ਜਿਹੜੀ ਸਨਾਈਪਰ ਰਾਈਫਲ L115A3 ਹੈ ਉਸ ਦੀ ਰੇਂਜ 1,500 ਮੀਟਰ ਹੈ। ਜਦਕਿ 10 ਕਿਲੋ ਦੀ ਇਸ ਰਾਈਫਲ ਦੀ ਕੀਮਤ ਕਰੀਬ 30,000 ਪੌਂਡ ਹੈ। ਸਿੰਗਲ-ਸ਼ਾਟ ਬੋਲਟ ਐਕਸ਼ਨ ਵਾਲੀ ਇਹ ਰਾਈਫਲ ਇਕ ਵਾਰ ਵਿਚ ਇਕ ਰਾਊਂਡ ਫਾਇਰ ਕਰ ਸਕਦੀ ਹੈ। ਇਹ ਬੈਰਲ ਤੋਂ 408 ਇੰਚ ਚਿਯੇਨ ਟੈਕਨੀਕਲ ਰਾਊਂਡ 900 ਮੀਟਰ 'ਤੇ ਸੈਕੰਡ ਨਾਲ ਚੱਲਦੀ ਹੈ। ਇਸ ਦੀ ਗਤੀ ਆਵਾਜ਼ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ।

ਬਣੀ ਹੈ ਸ਼ੁਕੀਨਾਂ ਲਈ

PunjabKesari
ਕੰਪਨੀ ਦੇ ਚੀਫ ਇੰਜੀਨੀਅਰ ਪੁਰੂ ਸਿਨਿਚਕਿਨ ਨੇ ਦੱਸਿਆ ਕਿ ਇਸ ਹਥਿਆਰ ਦਾ ਇਕ-ਇਕ ਹਿੱਸਾ ਫਰਾਰੀ ਜਾਂ ਪੋਰਸ਼ ਗੱਡੀ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਉਹ ਰਾਈਫਲ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜੋ ਉੱਚ ਸ਼ੁੱਧਤਾ ਵਾਲੀਆਂ ਬੰਦੂਕਾਂ (High-precision guns) ਪਸੰਦ ਕਰਦੇ ਹਨ ਜਾਂ ਪੇਸ਼ੇਵਰ ਸਨਾਈਪਰ ਹਨ।

ਬੁਲੇਟਪਰੂਫ ਜੈਕੇਟ ਵੀ ਬੇਕਾਰ

PunjabKesari
ਸਿਨਚਕਿਨ ਨੇ ਦੱਸਿਆ ਕਿ ਅਜਿਹੀ ਬੁਲੇਟ 3 ਸੈਂਟੀਮੀਟਰ ਮੋਟੇ ਰੋਲ ਨੂੰ ਵੀ ਪਾਰ ਸਕਦੀ ਹੈ।ਇਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੁਸ਼ਮਣ ਦਾ ਕੀ ਹਾਲ ਹੋਵੇਗਾ। ਕੋਈ ਵੀ ਬੁਲੇਟਪਰੂਫ ਜੈਕੇਟ ਉਸ ਨੂੰ ਬਚਾ ਨਹੀਂ ਸਕਦੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟਿਆਂ 'ਚ 1,514 ਮੌਤਾਂ, ਮਾਮਲਿਆਂ ਦੀ ਗਿਣਤੀ 550,000 ਦੇ ਪਾਰ

ਗੇਮ ਚੇਂਜਰ ਹੋ ਸਕਦੀ ਹੈ ਇਹ ਰਾਈਫਲ

PunjabKesari
ਰੋਇਲ ਮਿਲਟਰੀ ਪੁਲਸ ਦੇ ਵੈਪਨਜ਼ ਇੰਟੈਲੀਜੈਂਸ ਸੈਕਸ਼ਨ ਦੇ ਇਕ ਮੈਂਬਰ ਨੇ ਕਿਹਾ ਕਿ ਜੇਕਰ ਇਹ ਰਾਈਫਲ ਅਸਲ ਵਿਚ 2 ਮੀਲ ਦੀ ਦੂਰੀ 'ਤੇ ਨਿਸ਼ਾਨੇ ਨੂੰ ਹਿਟ ਕਰ ਸਕਦੀ ਹੈ ਤਾਂ ਇਹ ਗੇਮ ਚੇਂਜਰ ਸਾਬਤ ਹੋਵੇਗੀ। ਇਕ ਸਨਾਈਪਰ ਨੂੰ ਟ੍ਰਿਗਰ ਦਬਾਉਣ ਤੋਂ ਪਹਿਲਾਂ ਬਹੁਤ ਸੋਚ ਕੇ ਫੈਸਲਾ ਕਰਨਾ ਪੈਂਦਾ ਹੈ ਅਤੇ ਰਾਈਫਲ ਨੂੰ ਤੇਜ਼ ਹੋਣਾ ਚਾਹੀਦਾ ਹੈ।


Vandana

Content Editor

Related News