Big Breaking: ਅਮਰੀਕਾ ਨਾਲ ਸਿੱਧੀ ਜੰਗ ਦੀ ਤਿਆਰੀ ! ਰੂਸ ਨੇ ਵੈਨੇਜ਼ੁਏਲਾ ਵੱਲ ਭੇਜੀ ਸਮੁੰਦਰੀ ਫੌਜ

Wednesday, Jan 07, 2026 - 03:01 PM (IST)

Big Breaking: ਅਮਰੀਕਾ ਨਾਲ ਸਿੱਧੀ ਜੰਗ ਦੀ ਤਿਆਰੀ ! ਰੂਸ ਨੇ ਵੈਨੇਜ਼ੁਏਲਾ ਵੱਲ ਭੇਜੀ ਸਮੁੰਦਰੀ ਫੌਜ

ਇੰਟਰਨੈਸ਼ਨਲ ਡੈਸਕ- ਵੈਨੇਜ਼ੁਏਲਾ 'ਤੇ ਏਅਰਸਟ੍ਰਾਈਕ ਤੇ ਰਾਸ਼ਟਰਪਤੀ ਮਾਦੁਰੋ ਦੀ ਗ੍ਰਿਫ਼ਤਾਰੀ ਕਾਰਨ ਅਮਰੀਕਾ ਦੀ ਦੁਨੀਆ ਦੇ ਕਈ ਦੇਸ਼ ਨਿਖੇਧੀ ਕਰ ਰਹੇ ਹਨ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਟਲਾਂਟਿਕ ਮਹਾਸਾਗਰ ਵਿੱਚ ਰੂਸ ਦਾ ਇੱਕ ਖਾਲੀ ਤੇਲ ਟੈਂਕਰ, ਜਿਸ ਦਾ ਨਾਂ 'ਬੇਲਾ 1' ਸੀ ਤੇ ਬਾਅਦ 'ਚ ਇਸ ਦਾ ਨਾਂ ਬਦਲ ਕੇ ਮਰੀਨੇਰਾ ਕਰ ਦਿੱਤਾ ਗਿਆ, ਅਮਰੀਕਾ ਅਤੇ ਰੂਸ ਵਿਚਕਾਰ ਟਕਰਾਅ ਦਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਰੂਸ ਨੇ ਇਸ ਜਹਾਜ਼ ਨੂੰ ਵਾਪਸ ਲਿਆਉਣ ਲਈ ਪਣਡੁੱਬੀ ਸਮੇਤ ਆਪਣੀ ਜਲ ਸੈਨਾ ਨੂੰ ਭੇਜ ਦਿੱਤਾ ਹੈ। ਰੂਸ ਦੀ ਇਸ ਕਾਰਵਾਈ ਮਗਰੋਂ ਅਮਰੀਕਾ ਤੇ ਰੂਸ ਵਿਚਾਲੇ ਵੀ ਜੰਗ ਦਾ ਖ਼ਤਰਾ ਪੈਦਾ ਹੋ ਗਿਆ ਹੈ।

'ਬੇਲਾ 1' ਪਿਛਲੇ ਕਰੀਬ 15 ਦਿਨਾਂ ਤੋਂ ਵੈਨੇਜ਼ੁਏਲਾ ਦੇ ਨੇੜੇ ਪਾਬੰਦੀਸ਼ੁਦਾ ਤੇਲ ਟੈਂਕਰਾਂ ਦੀ ਅਮਰੀਕੀ ਨਾਕਾਬੰਦੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਇਹ ਜਹਾਜ਼ ਵੈਨੇਜ਼ੁਏਲਾ ਵਿੱਚ ਤੇਲ ਲੋਡ ਕਰਨ ਵਿੱਚ ਅਸਫਲ ਰਿਹਾ, ਪਰ ਅਮਰੀਕੀ ਕੋਸਟ ਗਾਰਡ ਗੈਰ-ਕਾਨੂੰਨੀ ਤੇਲ ਦੀ ਤਸਕਰੀ ਨੂੰ ਰੋਕਣ ਲਈ ਇਸ ਦਾ ਲਗਾਤਾਰ ਪਿੱਛਾ ਕਰ ਰਹੇ ਹਨ।

🚨🇷🇺🇻🇪 RUSSIA SENDS SUBMARINE TO ESCORT TANKER THE U.S. TRIED TO SEIZE OFF VENEZUELA

Russia has deployed a submarine and other naval vessels to escort an oil tanker that the United States had been trying to seize near Venezuela, heightening tensions between Moscow and Washington… pic.twitter.com/OoihJHB4aL

— Mario Nawfal (@MarioNawfal) January 7, 2026

ਇਹ ਵੀ ਪੜ੍ਹੋ- 10 ਲੱਖ ਭਾਰਤੀ ਹੋਣਗੇ ਡਿਪੋਰਟ ! ਟੈਂਟ ਸਿਟੀ ਬਣਦਾ ਜਾ ਰਿਹਾ ਕੈਨੇਡਾ

ਦਸੰਬਰ ਦੀ ਸ਼ੁਰੂਆਤ ਵਿੱਚ, ਜਦੋਂ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜਹਾਜ਼ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਦੇ ਕ੍ਰੂ ਮੈਂਬਰਾਂ ਅਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਝੜਪ ਹੋਈ ਸੀ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਇਸ ਸਥਿਤੀ ਦੀ ਗੰਭੀਰਤਾ ਨਾਲ ਨਿਗਰਾਨੀ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਮਿਲਟਰੀ ਦੀ ਸਦਰਨ ਕਮਾਂਡ ਨੇ ਸਪੱਸ਼ਟ ਕੀਤਾ ਹੈ ਕਿ ਉਹ ਖੇਤਰ ਵਿੱਚ ਪਾਬੰਦੀਸ਼ੁਦਾ ਜਹਾਜ਼ਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਚੌਕਸ ਹਨ।

ਅਮਰੀਕੀ ਕੋਸਟ ਗਾਰਡ ਅਜੇ ਵੀ ਪੂਰਬੀ ਅਟਲਾਂਟਿਕ ਵਿੱਚ ਜਹਾਜ਼ ਦਾ ਪਿੱਛਾ ਕਰ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਇਹ ਜਹਾਜ਼ ਆਈਸਲੈਂਡ ਤੋਂ ਲਗਭਗ 300 ਮੀਲ ਦੱਖਣ ਵਿੱਚ ਉੱਤਰੀ ਸਾਗਰ ਵੱਲ ਵਧ ਰਿਹਾ ਹੈ। ਇਹ ਸਥਿਤੀ ਦੁਨੀਆ ਭਰ ਵਿੱਚ ਰੂਸੀ ਤੇਲ ਦੀ ਖ਼ਰੀਦ ਨੂੰ ਲੈ ਕੇ ਅਮਰੀਕਾ ਦੁਆਰਾ ਕੀਤੀ ਜਾ ਰਹੀ ਸਖ਼ਤੀ ਕਾਰਨ ਹੋਰ ਗੰਭੀਰ ਹੋ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News