ਪੋਪ ਫ੍ਰਾਂਸਿਸ ਨੇ ਰੂਸ-ਯੂਕ੍ਰੇਨ ਯੁੱਧ ਨੂੰ ਦਿੱਤਾ ਵਹਿਸ਼ੀ ਕਰਾਰ
Friday, May 06, 2022 - 09:11 PM (IST)
ਵੈਟਿਕਨ ਸਿਟੀ-ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਰੂਸ-ਯੂਕ੍ਰੇਨ ਯੁੱਧ ਵਿਸ਼ੇਸ਼ ਤੌਰ 'ਤੇ 'ਵਹਿਸ਼ੀ' ਹੈ ਕਿਉਂਕਿ ਇਸ 'ਚ ਈਸਾਈ ਹੀ ਸਾਥੀ ਈਸਾਈਆਂ ਦੇ ਕਤਲ 'ਚ ਸ਼ਾਮਲ ਹਨ। ਕੈਥੋਲਿਕ, ਰੂੜੀਵਾਦੀ ਅਤੇ ਹੋਰ ਈਸਾਈ ਚਰਚਾਂ 'ਚ ਏਕਤਾ ਨੂੰ ਉਤਸ਼ਾਹ ਦੇਣ ਵਾਲੇ ਵੈਕਟਿਨ ਦਫ਼ਤਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਪੋਪ ਫ੍ਰਾਂਸਿਸ ਨੇ ਕਿਹਾ ਕਿ ਈਸਾਈਆਂ ਨੂੰ ਖੁਦ ਤੋਂ ਪਹਿਲਾ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਦੂਜੇ ਨਾਲ ਭਾਈਚਾਰੇ ਨੂੰ ਉਤਸ਼ਾਹ ਦੇਣ ਲਈ ਉਹ ਕੀ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਕੀ ਕੀਤਾ ਹੈ।
ਇਹ ਵੀ ਪੜ੍ਹੋ :- ਬ੍ਰਿਟੇਨ ਆਪਣੇ ਡਿਜੀਟਲ ਰੈਗੂਲੇਟਰ ਨੂੰ ਹੋਰ ਅਧਿਕਾਰ ਦੇਣ 'ਤੇ ਕਰ ਰਿਹੈ ਵਿਚਾਰ
ਪੋਪ ਨੇ ਪਿਛਲੀ ਸ਼ਤਾਬਦੀ 'ਚ ਈਸਾਈਆਂ ਨੂੰ ਇਕਜੁਟ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਇਸ ਜਾਗਰੂਕਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਯੁੱਧ ਦੇ ਵਹਿਸ਼ੀ ਦੇ ਸਾਹਮਣੇ, ਏਕਤਾ ਦੀ ਉਸ ਲਾਲਸਾ ਨੂੰ ਫ਼ਿਰ ਤੋਂ ਜਗਾਨਾ ਹੋਵੇਗਾ।
ਇਹ ਵੀ ਪੜ੍ਹੋ :- ਭਾਰਤ ਤੇ ਇਜ਼ਰਾਈਲ ਇਕੱਠੇ ਦੁਨੀਆ 'ਚ ਬਹੁਤ ਕੁਝ ਚੰਗਾ ਕਰ ਸਕਦੇ ਹਨ : ਬੇਨੇਟ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ