ਰੂਸ ''ਚ ਵਾਪਰਿਆ ਸੜਕ ਹਾਦਸਾ, 3 ਦੀ ਮੌਤ ਤੇ ਹੋਰ 6 ਜ਼ਖਮੀ

07/07/2019 8:47:22 AM

ਮਾਸਕੋ— ਰੂਸ ਦੇ ਸਵੇਰਦਲੋਵਸਕ ਖੇਤਰ 'ਚ ਇਕ ਤੇਲ ਟੈਂਕਰ ਦੇ ਉਲਟ ਜਾਣ ਕਾਰਨ ਧਮਾਕਾ ਹੋ ਗਿਆ ਅਤੇ ਇਸ 'ਚ 3 ਲੋਕਾਂ ਦੀ ਮੌਤ ਹੋ ਗਈ। ਹੋਰ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖੇਤਰ ਦੇ ਅੰਦੂਨੀ ਮਾਮਲਿਆਂ ਦੇ ਮੰਤਰੀ ਦੇ ਬੁਲਾਰੇ ਨੇ ਦੱਸਿਆ ਕਿ ਧਮਾਕਾ ਸ਼ਨੀਵਾਰ ਨੂੰ ਤੜਕੇ 12.15 ਵਜੇ ਹੋਇਆ। ਉਨ੍ਹਾਂ ਕਿਹਾ,''ਲਗਭਗ 54 ਟਨ ਤੇਲ ਨਾਲ ਭਰੇ ਟੈਂਕਰ ਦੇ ਚਾਲਕ ਨੇ ਟੈਂਕਰ ਦੀ ਛੱਤ 'ਤੇ 7 ਸੈਲਾਨੀਆਂ ਨੂੰ ਬੈਠਾ ਕੇ ਲੈ ਜਾ ਰਿਹਾ ਸੀ।''

ਇਸ ਦੌਰਾਨ ਡਰਾਈਵਰ ਟੈਂਕਰ ਤੋਂ ਕੰਟਰੋਲ ਗੁਆ ਬੈਠਾ ਅਤੇ ਟੈਂਕਰ ਖੱਡ 'ਚ ਡਿੱਗ ਗਿਆ। ਧਮਾਕੇ ਕਾਰਨ ਇਸ 'ਚ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਦੁਰਘਟਨਾ 'ਚ 3 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦੁਰਘਟਨਾ 'ਚ 6 ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News