ਕੋਰੋਨਾ ਆਫ਼ਤ : ਰੂਸ ''ਚ ਕੋਰੋਨਾ ਵਾਇਰਸ ਦੇ 22,498 ਨਵੇਂ ਕੇਸ ਦਰਜ

Sunday, Sep 26, 2021 - 02:57 PM (IST)

ਕੋਰੋਨਾ ਆਫ਼ਤ : ਰੂਸ ''ਚ ਕੋਰੋਨਾ ਵਾਇਰਸ ਦੇ 22,498 ਨਵੇਂ ਕੇਸ ਦਰਜ

ਮਾਸਕੋ (ਏਐਨਆਈ/ਸਪੁਤਨਿਕ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਰੂਸ ਨੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 22,498 ਨਵੇਂ ਕੇਸ ਦਰਜ ਕੀਤੇ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ 7,420,913 ਹੋ ਗਈ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ - 80 ਪ੍ਰਤੀਸ਼ਤ ਟੀਕਾਕਰਣ ਮਗਰੋਂ ਆਸਟ੍ਰੇਲੀਆ 'ਚ ਖ਼ਤਮ ਹੋਵੇਗੀ ਤਾਲਾਬੰਦੀ : ਸਕੌਟ ਮੌਰੀਸਨ

ਇਹਨਾਂ 24 ਘੰਟਿਆਂ ਵਿੱਚ, ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ 805 ਮਰੀਜ਼ਾਂ ਦੀ ਮੌਤ ਹੋਈ ਅਤੇ 13,671 ਰਿਕਵਰੀ ਮਾਮਲੇ ਦਰਜ ਕੀਤੇ ਗਏ। ਮਾਸਕੋ ਵਿੱਚ ਸਭ ਤੋਂ ਵੱਧ 3,275 ਨਵੇਂ ਕੇਸ ਦਰਜ ਹੋਏ, ਸੇਂਟ ਪੀਟਰਸਬਰਗ 2,055 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਮਾਸਕੋ ਖੇਤਰ 1,215 ਦੇ ਨਾਲ ਤੀਜੇ ਸਥਾਨ 'ਤੇ ਰਿਹਾ।


author

Vandana

Content Editor

Related News