ਯੂਕ੍ਰੇਨ ਵੱਲੋਂ ਗੱਲਬਾਤ ਦੇ ਪ੍ਰਸਤਾਵ 'ਤੇ ਰੂਸ ਤਿਆਰ, ਪੁਤਿਨ ਭੇਜਣਗੇ ਵਫ਼ਦ

Friday, Feb 25, 2022 - 07:52 PM (IST)

ਯੂਕ੍ਰੇਨ ਵੱਲੋਂ ਗੱਲਬਾਤ ਦੇ ਪ੍ਰਸਤਾਵ 'ਤੇ ਰੂਸ ਤਿਆਰ, ਪੁਤਿਨ ਭੇਜਣਗੇ ਵਫ਼ਦ

ਕੀਵ-ਰੂਸ ਨੇ ਯੂਕ੍ਰੇਨ ਖ਼ਿਲਾਫ ਹਮਲਾ ਬੋਲ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਫ਼ੌਜੀ ਕਾਰਵਾਈ ਦੇ ਐਲਾਨ ਮਗਰੋਂ ਕਈ ਥਾਂ ਧਮਾਕੇ ਸੁਣੇ ਗਏ। ਰੂਸ ਨੇ ਯੂਕ੍ਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅਜੇ ਤੱਕ ਕਈ ਫੌਜੀਆਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਇਸ ਤਬਾਹੀ ਤੋਂ ਬਾਅਦ ਰੂਸ ਫ਼ਿਰ ਤੋਂ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਉਥੇ ਦੇ ਵਿਦੇਸ਼ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਯੂਕ੍ਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣਗੇ ਤਾਂ ਗੱਲਬਾਤੀ ਫਿਰ ਤੋਂ ਕੀਤੀ ਜਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਵਫ਼ਦ ਗੱਲਬਾਤ ਲਈ ਯੂਕ੍ਰੇਨ ਭੇਜਣਗੇ।

ਇਹ ਵੀ ਪੜ੍ਹੋ :ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਕੰਮ ਆਮ ਚੱਲ ਰਿਹੈ : ਰੂਸ

ਜ਼ਿਕਰਯੋਗ ਹੈ ਕਿ ਰੂਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ 'ਚ ਸਥਿਤ ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਕੰਮ ਆਮ ਚੱਲ ਰਿਹਾ ਹੈ ਅਤੇ ਸਟੇਸ਼ਨ 'ਤੇ ਰੇਡੀਏਸ਼ਨ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪਲਾਂਟ 'ਤੇ ਤਾਇਨਾਤ ਯੂਕ੍ਰੇਨੀ ਫੌਜੀਆਂ ਦੇ ਨਾਲ ਭਿਆਨਕ ਸੰਘਰਸ਼ ਤੋਂ ਬਾਅਦ ਰੂਸੀ ਫੌਜੀਆਂ ਨੇ ਇਸ 'ਤੇ ਕਬਜ਼ਾ ਕਰ ਲਿਆ ਸੀ। ਇਸ ਪਲਾਂਟ 'ਚ 1986 'ਚ ਹੋਈ ਦੁਨੀਆ ਦੀ ਸਭ ਤੋਂ ਭੈੜੀ ਪ੍ਰਮਾਣੂ ਤ੍ਰਾਸਦੀ ਤੋਂ ਬਾਅਦ ਤੋਂ ਹੀ ਪ੍ਰਮਾਣੂ ਰੇਡੀਏਸ਼ਨ ਲੀਕ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਫੌਜ ਨਹੀਂ ਲਵੇਗੀ ਹਿੱਸਾ, ਰੂਸ 'ਤੇ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ : ਜੋਅ ਬਾਈਡੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News