ਪੂਰਬੀ ਯੂਕ੍ਰੇਨ ''ਚ ਯੁੱਧਗ੍ਰਸਤ ਸ਼ਹਿਰ ਦੇ 80 ਫੀਸਦੀ ਖੇਤਰ ''ਤੇ ਰੂਸ ਦਾ ਕਬਜ਼ਾ
Wednesday, Jun 15, 2022 - 02:14 AM (IST)
ਲਵੀਵ-ਪੂਰਬੀ ਯੂਕ੍ਰੇਨ 'ਚ ਹਾਲ ਦੇ ਹਫ਼ਤਿਆਂ 'ਚ ਲੜਾਈ ਦਾ ਮੁੱਖ ਕੇਂਦਰ ਰਿਹਾ ਸਿਵਿਏਰੋਦੋਨਤਕ ਹੁਣ ਵੀ ਰੂਸੀ ਫੌਜੀਆਂ ਦੇ ਕਬਜ਼ੇ 'ਚ ਨਹੀਂ ਆਇਆ ਹੈ, ਹਾਲਾਂਕਿ ਸ਼ਹਿਰ ਦੇ 80 ਫੀਸਦੀ ਖੇਤਰ 'ਤੇ ਰੂਸ ਦਾ ਕੰਟਰੋਲ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ਅਤੇ ਇਸ ਤੋਂ ਨਿਕਲਣ ਵਾਲੇ ਸਾਰੇ ਤਿੰਨਾਂ ਪੁੱਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਲੁਹਾਨਸਕ ਦੇ ਖੇਤਰੀ ਗਵਰਨਰ ਸੇਰਹੀ ਹੈਦਈ ਨੇ ਫੋਨ 'ਤੇ 'ਐਸੋਸੀਏਟੇਡ ਪ੍ਰੈੱਸ' ਨੂੰ ਦੱਸਿਆ ਕਿ ਜ਼ਖਮੀਆਂ ਨੂੰ ਕੱਢਣ ਅਤੇ ਯੂਕ੍ਰੇਨੀ ਫੌਜ ਅਤੇ ਸਥਾਨਕ ਨਿਵਾਸੀਆਂ ਨਾਲ ਸੰਚਾਰ ਦਾ ਹੁਣ ਵੀ ਇਕ ਮੌਕਾ ਹੈ।
ਇਹ ਵੀ ਪੜ੍ਹੋ : ਕੈਨੇਡਾ 20 ਜੂਨ ਤੋਂ ਵੈਕਸੀਨ ਜ਼ਰੂਰਤਾਂ ਨੂੰ ਕਰੇਗਾ ਮੁਅੱਤਲ
ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਯੂਕ੍ਰੇਨੀ ਫੌਜ ਨੂੰ ਸ਼ਹਿਰ ਦੇ ਉਦਯੋਗਿਕ ਬਾਹਰੀ ਇਲਾਕੇ 'ਚ ਧੱਕ ਦਿੱਤਾ ਗਿਆ ਹੈ ਕਿਉਂਕੀ ਰੂਸੀ ਭਾਰੀ ਤੋਪਾਂ ਦੀ ਵਰਤੋਂ ਕਰ ਰਿਹਾ ਹੈ। ਫਿਲਹਾਲ ਕਰੀਬ 12,000 ਲੋਕ ਸਿਵਿਏਰੋਦੋਨਤਕ 'ਚ ਰਹਿ ਰਹੇ ਹਨ ਜਦਕਿ ਯੁੱਧ ਤੋਂ ਪੂਰਬ ਤੱਕ ਇਥੇ ਦੀ ਆਬਾਦੀ ਇਕ ਲੱਖ ਸੀ। ਹੈਦਈ ਮੁਤਾਬਕ 500 ਤੋਂ ਜ਼ਿਆਦਾ ਨਾਗਰਿਕ ਅਜੋਟ ਕੈਮੀਕਲ ਪਲਾਂਟ 'ਚ ਸ਼ਰਨ ਲੈ ਰਹੇ ਹਨ ਜਿਸ 'ਤੇ ਰੂਸੀ ਫੌਜ ਲਗਾਤਾਰ ਹਮਲੇ ਕਰ ਰਹੀ ਹੈ। ਯੂਕ੍ਰੇਨੀ ਪ੍ਰਸ਼ਾਸਨ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਲੁਹਾਨਸਕ ਖੇਤਰ ਤੋਂ 70 ਨਾਗਰਿਕਾਂ ਨੂੰ ਬਚਾਇਆ ਗਿਆ ਹੈ ਅਤੇ ਦੋ ਲੋਕਾਂ ਦੀ ਮੌਤ ਦੀ ਵੀ ਸੂਚਨਾ ਹੈ।
ਇਹ ਵੀ ਪੜ੍ਹੋ : ਮਈ ’ਚ 33.20 ਫੀਸਦੀ ਘਟਿਆ ਪਾਮ ਤੇਲ ਦਾ ਆਯਾਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ